ਪੰਜਾਬ

punjab

ETV Bharat / bharat

24 ਸਾਲਾ ਕਾਰਗਿਲ ਸ਼ੇਰ ਦੀ ਅੱਜ ਹੈ ਬਰਸੀ, ਪੂਰਾ ਦੇਸ਼ ਕਰ ਰਿਹੈ ਯਾਦ

24 ਸਾਲਾ ਕਾਰਗਿੱਲ ਸ਼ੇਰ ਬਿਕਰਮ ਬੱਤਰਾ ਦੀ ਬਰਸੀ ਮੌਕੇ ਅੱਜ ਪੂਰਾ ਦੇਸ਼ ਕਰ ਰਿਹੈ ਉਨ੍ਹਾਂ ਨੂੰ ਯਾਦ।

ਕੈਪਟਨ ਬਿਕਰਮ ਬੱਤਰਾ।

By

Published : Jul 7, 2019, 9:48 AM IST

Updated : Jul 7, 2019, 10:00 AM IST

ਨਵੀਂ ਦਿੱਲੀ : ਜੇ ਮੈਂ ਜੰਗ ਵਿੱਚ ਮਰਦਾ ਹਾਂ ਤਾਂ ਵੀ ਤਿਰੰਗੇ ਵਿੱਚ ਲਿਪਟ ਕੇ ਜਾਉਂਗਾ ਅਤੇ ਜੇ ਜਿੱਤ ਕੇ ਆਉਂਦਾ ਹਾਂ ਤਾਂ ਵੀ ਆਪਣੇ ਉੱਪਰ ਤਿਰੰਗਾ ਲਪੇਟ ਆਉਂਗਾ। ਦੇਸ਼ ਦੀ ਸੇਵਾ ਅਜਿਹਾ ਮੌਕਾ ਬਹੁਤ ਹੀ ਘੱਟ ਲੋਕਾਂ ਨੂੰ ਮਿਲਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ 24 ਸਾਲਾ ਕੈਪਟਨ ਬਿਕਰਮ ਬੱਤਰਾ ।

ਕੈਪਟਨ ਬਿਕਰਮ ਬੱਤਰਾ ਕਾਰਗਿਲ ਜੰਗ ਵਿੱਚ 7 ਜੁਲਾਈ ਨੂੰ ਸ਼ਹੀਦ ਹੋਏ ਸਨ। ਅੱਜ ਉਨ੍ਹਾਂ ਦੀ 20ਵੀਂ ਬਰਸੀ ਅੱਜ ਹੈ। ਇਸ ਮੌਕੇ ਤੇ ਦੇਸ਼ ਲਈ ਆਪਣੀ ਜਿੰਦਗੀ ਨੂੰ ਕੁਰਬਾਨ ਕਰਨ ਵਾਲੇ ਬਹਾਦਰ ਨੂੰ ਅੱਜ ਫ਼ਿਰ ਯਾਦ ਕੀਤਾ ਜਾ ਰਿਹਾ ਹੈ। ਕਾਰਗਿਲ ਜੰਗ ਦੇ ਹੀਰੋ ਰਹੇ ਕੈਪਟਨ ਬਿਕਰਮ ਬੱਤਰਾ ਦੀ ਬਹਾਦਰੀ ਕਾਰਨ ਹੀ ਉਨ੍ਹਾਂ ਨੂੰ ਭਾਰਤੀ ਫ਼ੌਜ ਨੇ ਸ਼ੇਰਸ਼ਾਹ ਅਤੇ ਪਾਕਿਸਤਾਨੀ ਫ਼ੌਜ ਨੇ ਸ਼ੇਰਖ਼ਾਨ ਦਾ ਨਾਅ ਦਿੱਤਾ ਸੀ।

ਕੈਪਟਨ ਬਿਕਰਮ ਬੱਤਰਾ।

ਕੇਵਲ 24 ਸਾਲਾ ਦੀ ਉਮਰ ਵਿੱਚ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਨਾਲ ਇਸ ਬਹਾਦਰ ਫ਼ੌਜੀ ਦੇ ਕਿੱਸੇ ਅੱਜ ਵੀ ਯਾਦ ਕੀਤੇ ਜਾਂਦੇ ਹਨ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਕੈਪਟਨ ਬਿਕਰਮ ਬੱਤਰਾ ਨੂੰ ਭਾਰਤ ਸਰਕਾਰ ਨੇ ਪਰਮਵੀਰ ਚੱਕਰ ਨਾਲ ਨਿਵਾਜਿਆ ਸੀ। ਸ਼ਹੀਦ ਕੈਪਟਨ ਬੱਤਰਾ ਦੇ ਕਹੇ ਗਏ ਇਹ ਸ਼ਬਦ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੂੰ ਕਾਰਗਿਲ ਦਾ ਸ਼ੇਰ ਵੀ ਕਿਹਾ ਜਾਂਦਾ ਹੈ।

ਜੋੜੇ ਪੈਦਾ ਹੋਏ ਸੀ, ਨਾਮ ਸੀ ਲਵ
ਕੈਪਟਨ ਬਿਕਰਮ ਬੱਤਰਾ ਦਾ ਜਨਮ 9 ਸਤੰਬਰ 1974 ਨੂੰ ਅਧਿਆਪਕ ਗਿਰਧਾਰੀ ਲਾਲ ਬੱਤਰਾ ਅਤੇ ਮਾਤਾ ਕਮਲਾ ਦੇ ਘਰ ਹੋਇਆ ਸੀ। ਕੈਪਟਨ ਬੱਤਰਾ ਜੋੜੇ ਪੈਦਾ ਹੋਏ ਸਨ। ਦੋ ਬੇਟੀਆਂ ਤੋਂ ਬਾਅਦ ਜੋੜੇ ਬੱਚਿਆਂ ਦੇ ਜਨਮ ਤੇ ਦੋਵਾਂ ਦੇ ਨਾਂ ਲਵ-ਕੁਸ਼ ਰੱਖੇ ਗਏ ਸਨ।

ਇਹ ਵੀ ਪੜ੍ਹੋ : ਹੁਣ ਜੇ ਬਿਜਲੀ ਗਈ ਤਾਂ ਸਰਕਾਰ ਦੇਵੇਗੀ ਹਰਜ਼ਾਨਾ !

3 ਘੁਸਪੈਠੀਆਂ ਨੂੰ ਮਾਰ-ਸੁੱਟਿਆ
ਕੈਪਟਨ ਬਿਕਰਮ ਬੱਤਰਾ ਦੀ ਅਗਵਾਈ ਵਿੱਚ ਸੈਨਾ ਨੇ ਦੁਸ਼ਮਣ ਦੀ ਨੱਕ ਦੇ ਹੇਠਿਓਂ 5140 ਖੋਹ ਲਿਆ ਸੀ। ਉਨ੍ਹਾਂ ਨੇ ਇਕੱਲਿਆਂ ਹੀ 3 ਘੁਸਪੈਠੀਆਂ ਨੂੰ ਮਾਰ ਸੁੱਟਿਆ। ਉਨ੍ਹਾਂ ਦੀ ਬਹਾਦਰੀ ਨੇ ਯੂਨਿਟ ਦੇ ਜਵਾਨਾਂ ਵਿੱਚ ਜੋਸ਼ ਭਰ ਦਿੱਤਾ ਸੀ।

ਜਾਣਕਾਰੀ ਮੁਤਾਬਕ ਅਦਭੁੱਤ ਸਾਹਸ ਅਤੇ ਕਾਰਵਾਈ ਲਈ ਕੈਪਟਨ ਬਿਕਰਮ ਬੱਤਰਾ ਨੂੰ 15 ਅਗਸਤ 1999 ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਜੋ ਉਨ੍ਹਾਂ ਦੇ ਪਿਤਾ ਜੀਐੱਲ ਬੱਤਰਾ ਨੇ ਪ੍ਰਾਪਤ ਕੀਤਾ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਟਵੀਟ ਕਰ ਕੇ ਕੈਪਟਨ ਬਿਕਰਮ ਬੱਤਰਾ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਬਲੀਦਾਨ ਦੇਸ਼ਵਾਸੀਆਂ ਵੱਲੋਂ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।

Last Updated : Jul 7, 2019, 10:00 AM IST

ABOUT THE AUTHOR

...view details