ਸੋਸ਼ਲ ਮੀਡੀਆ ਤੇ ਕਪਿਲ ਸ਼ਰਮਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸਿੱਧੂ ਦਾ ਸਮਰਥਨ ਕਰਦੇ ਹੋਏ ਦਿਖ ਰਹੇ ਹਨ। ਬਸ ਥੋੜ੍ਹੀ ਹਵਾ ਮਿਲੀ ਹੀ ਸੀ ਕਿ ਚਿੰਗਾਰੀ ਅੱਗ ਬਣ ਗਈ ਤੇ ਹੁਣ ਸਿੱਧੂ ਤੋਂ ਬਾਅਦ ਲੋਕ ਕਪਿਲ ਦੇ ਮਗਰੀਂ ਹੋ ਤੁਰੇ ਹਨ ਤੇ #BoycottKapilSharma ਦੀ ਅਵਾਜ਼ ਤੇਜ਼ ਹੋਣ ਲੱਗ ਪਈ ਹੈ।
ਸਿੱਧੂ ਤੋਂ ਬਾਅਦ ਕਪਿਲ 'ਤੇ ਮੰਡਰਾ ਰਹੇ ਕਾਲੇ ਬੱਦਲ - navjot singh sidhu
ਚੰਡੀਗੜ੍ਹ: ਕਪਿਲ ਸ਼ਰਮਾ ਸ਼ੋਅ ਮੁੜ ਤੋਂ ਵਿਵਾਦਾਂ ਨਾਲ ਘਿਰਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਪੁਲਵਾਮਾ ਅਟੈਕ ਤੋਂ ਬਾਅਦ ਸ਼ੋਅ 'ਚ ਹੱਸਗੁੱਲੇ ਛੱਡਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੀ ਸਖ਼ਤ ਨਿੰਦਾ ਕੀਤੀ ਗਈ। ਸ਼ੋਸ਼ਲ ਮੀਡੀਆ ਤੇ #BoycottSiddhu ਦੇ ਬੱਦਲ ਛਾਏ ਰਹੇ। ਇੱਥੋਂ ਤੱਕ ਕਿ ਸ਼ੋਅ ਚੋਂ ਸਿੱਧੂ ਨੂੰ ਹਟਾ ਕੇ ਅਰਚਨਾ ਪੂਰਨ ਸਿੰਘ ਨੂੰ ਲਿਆਉਣ ਦੀ ਖਬਰ ਨੂੰ ਵੀ ਖੂਬ ਹਵਾ ਮਿਲੀ। ਹਾਲਾਂਕਿ, ਬਾਅਦ ਚ ਇਸ ਤੇ ਸਭ ਸਾਫ਼ ਵੀ ਹੋ ਗਿਆ। ਹੁਣ ਸਿੱਧੂ ਦਾ ਸਮਰਥਨ ਕਰਨ ਨੂੰ ਲੈ ਕੇ ਕਪਿਲ ਸ਼ਰਮਾ ਨੂੰ ਘੇਰਿਆ ਜਾ ਰਿਹਾ ਹੈ।
ਇੱਕ ਹੋਰ ਨੇ ਲਿਖਿਆ ਕਿ ਇਨ੍ਹਾਂ ਨੂੰ ਵੇਖੋ ਜੋਕਰ ਵਾਂਗੂ ਗੱਲ ਕਰ ਰਹੇ ਹਨ। ਇਨ੍ਹਾਂ ਦੀ ਆਵਾਜ਼ ਚ ਕਿੰਨਾ ਘਮੰਡ ਹੈ ਤੇ ਸ਼ਹੀਦਾਂ ਲਈ ਜ਼ਰਾ ਵੀ ਦਰਦ ਨਹੀਂ।