ਪੰਜਾਬ

punjab

ETV Bharat / bharat

NPR 'ਤੇ ਬੋਲੇ ਕਪਿਲ ਸਿੱਬਲ, "ਸਰਕਾਰ ਲੋਕਾਂ ਦੀ ਨਾਗਰਿਕਤਾ ਖੋਹਣ ਦੀ ਤਿਆਰੀ 'ਚ" - congress leader Kapil Sibal

ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ NPR ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਰਕਾਰ ਲੋਕਾਂ ਦੀ ਨਾਗਰਿਕਤਾ ਖੋਹਣ ਦੀ ਤਿਆਰੀ ਕਰ ਰਹੀ ਹੈ।

NPR 'ਤੇ ਬੋਲੇ ਕਪਿਲ ਸਿੱਬਲ
NPR 'ਤੇ ਬੋਲੇ ਕਪਿਲ ਸਿੱਬਲ

By

Published : Jan 20, 2020, 11:39 PM IST

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਐੱਨਪੀਆਰ ਨੂੰ ਲੈ ਕੇ ਮੋਦੀ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ 2003 ਦੇ ਮੁਕਾਬਲੇ ਹੁਣ ਜੋ ਕਰਵਾਈ ਜਾਵੇਗੀ ਉਸ 'ਚ ਵੱਡਾ ਅੰਤਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੋ ਐੱਨਪੀਆਰ ਕਰਵਾਉਣ ਦੀ ਤਿਆਰੀ 'ਚ ਹੈ ਉਹ ਲੋਕਾਂ ਤੋਂ ਉਨ੍ਹਾਂ ਦੀ ਨਾਗਰਿਕਤਾ ਖੋਹਣ ਦੀ ਤਿਆਰੀ ਵਿੱਚ ਹੈ।

ਸਿੱਬਲ ਨੇ ਕਿਹਾ, "ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੇ ਐੱਨਪੀਆਰ ਅਤੇ ਹੁਣ ਦੇ ਐੱਨਪੀਆਰ ਵਿਚਕਾਰ ਅੰਤਰ ਦੱਸ ਸਕਦਾ ਹਾਂ। ਪਹਿਲਾਂ ਐੱਨਪੀਆਰ ਇੱਕ ਆਮ ਜਨਗਣਨਾ ਪ੍ਰਕਿਰਿਆ ਸੀ, ਪਰ ਜੋ ਮੋਦੀ ਸਰਕਾਰ ਦੇ ਸਮੇਂ ਐਨਪੀਆਰ ਹੋਣਾ ਹੈ ਉਸ 'ਚ ਤੁਹਾਡੇ ਤੇਲ ਤੁਹਾਡੇ ਮਾਪਿਆਂ ਦੇ ਕਾਗਜ਼ਾਤ ਨਹੀਂ ਹਨ, ਤਾਂ ਤੁਹਾਡੇ ਘਰ ਆਇਆ ਅਧਿਕਾਰੀ ਤੁਹਾਡੀ ਨਾਗਰਿਕਤਾ ਉੱਤੇ ਸਵਾਲੀਆ ਨਿਸ਼ਾਨ ਲਗਾ ਸਕਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਅਗਲੇ 30 ਦਿਨਾਂ ਦੇ ਅੰਦਰ ਆਪਣੀ ਨਾਗਰਿਕਤਾ ਨਾਲ ਜੁੜੇ ਦਸਤਾਵੇਜ਼ ਪੇਸ਼ ਕਰਨੇ ਪੈਣਗੇ।"

ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਲੋਕਾਂ ਤੋਂ ਕਾਗਜ਼ ਮੰਗੇ ਜਾ ਰਹੇ ਹਨ। ਉਨ੍ਹਾਂ ਕਿਹਾ, "ਮੈਂ ਖੁਦ ਇੱਕ ਸ਼ਰਨਾਰਥੀ ਹਾਂ, ਅਤੇ ਮੇਰੇ ਕੋਲ ਆਪਣੇ ਆਪ ਨੂੰ ਸਾਬਤ ਕਰਨ ਲਈ ਨਹੀਂ ਹੈ ਕਿ ਮੇਰੇ ਤੋਂ ਪਹਿਲਾਂ ਦੇ ਲੋਕ ਇੱਥੇ ਕਿੰਨੇ ਸਮੇਂ ਤੋਂ ਰਹੀ ਰਹੇ ਹਨ। ਇਹੀ ਸਥਿਤੀ ਦੇਸ਼ ਦੇ ਗਰੀਬਾਂ ਦੀ ਹੈ। ਦੇਸ਼ ਵਿੱਚ ਬਹੁਤ ਸਾਰੇ ਰਾਜ ਹਨ ਜਿਥੇ ਹੜ੍ਹ ਆਉਂਦਾ ਹੈ ਅਤੇ ਹੜ੍ਹ ਵਿੱਚ ਲੋਕ ਸੱਭ ਕੁਝ ਗੁਆ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਜੇ ਉਹ ਉਨ੍ਹਾਂ ਤੋਂ ਕਾਗਜ਼ਾਤ ਮੰਗ ਕੇ ਆਪਣੀ ਨਾਗਰਿਕਤਾ ਦਾ ਫੈਸਲਾ ਕਰਦੇ ਹਨ, ਤਾਂ ਉਹ ਕਾਗਜ਼ ਕਿੱਥੋਂ ਲਿਆਉਣਗੇ।"

ਕਪਿਲ ਸਿੱਬਲ ਨੇ ਵੱਖ-ਵੱਖ ਰਾਜਾਂ ਦੇ ਰਾਜਪਾਲਾਂ ਦੇ ਕੰਮ ਕਰਨ ਦੇ ਢੰਗ 'ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਕੇਰਲ ਦੇ ਰਾਜਪਾਲ ਨੂੰ ਵਿਵਾਦਪੂਰਨ ਬਿਆਨ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਬਹੁਤ ਸਾਰੇ ਗਵਰਨਰ ਹਨ ਜੋ ਲੋਕਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਦਾ ਕੰਮ ਹੁਣ ਸਿਰਫ ਨਵੇਂ ਵਿਵਾਦ ਪੈਦਾ ਕਰਨਾ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ 'ਤੇ ਵੀ ਕਈ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਖੁਦ ਜਾਣਬੁੱਝ ਕੇ ਵਿਵਾਦ ਪੈਦਾ ਕਰ ਰਹੇ ਹਨ। ਪ੍ਰਧਾਨ ਮੰਤਰੀ 100 ਸਵਾਲ ਕਰ ਰਹੇ ਹਨ, ਦੇਸ਼ ਭਰ ਵਿੱਚ ਆਪਣੇ 36 ਮੰਤਰੀਆਂ ਨੂੰ ਭੇਜ ਰਹੇ ਹਨ। ਜੇ ਸੀਏਏ ਅਤੇ ਐੱਨਪੀਆਰ ਵਿੱਚ ਸਭ ਕੁਝ ਠੀਕ ਅਤੇ ਸਧਾਰਣ ਹੈ, ਤਾਂ ਸਰਕਾਰ ਨੂੰ ਅਜਿਹਾ ਕਰਨ ਦੀ ਕਿਉਂ ਲੋੜ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਸਿਰਫ ਇਹ ਮਤਲਬ ਹੈ ਕਿ ਅੱਜ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਅਸਲ ਮੁੱਦੇ ਤੋਂ ਭਟਕ ਰਹੀ ਹੈ। ਸਿੱਬਲ ਨੇ ਅੱਗੇ ਕਿਹਾ, "ਤੁਸੀਂ ਜਾਣਦੇ ਹੋ ਕਿ ਦੇਸ਼ ਦੀ ਆਰਥਿਕ ਸਥਿਤੀ ਦਾ ਕੀ ਹਾਲ ਹੈ। ਨੌਜਵਾਨ ਜਾਣਦੇ ਹਨ ਕਿ ਪੜ੍ਹਾਈ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ। ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਅਸੀਂ (ਵਿਰੋਧੀ ਧਿਰ) ਕੰਮ ਕਰਨਾ ਨਹੀਂ ਚਾਹੁੰਦੇ। ਪ੍ਰਧਾਨ ਮੰਤਰੀ ਹਮੇਸ਼ਾਂ ਜਾਂ ਤਾਂ ਪਾਕਿਸਤਾਨ ਜਾਂ ਕਾਂਗਰਸ ਪਾਰਟੀ ਨੂੰ ਵੇਖਦੇ ਹਨ। ਮੈਂ ਪ੍ਰਧਾਨ ਮੰਤਰੀ ਨੂੰ ਸਲਾਹ ਦੇਵਾਂਗਾ ਕਿ ਉਹ ਭਾਰਤ ਵੱਲ ਵੇਖਣ, ਤੁਹਾਨੂੰ ਭਾਰਤ ਦੇ ਲੋਕਾਂ ਲਈ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਦੇਸ਼ ਵਿੱਚ ਵਿਵਾਦ ਜਾਂ ਤਾਂ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਾ ਰਹੇ ਹਨ।"

ਕਪਿਲ ਸਿੱਬਲ ਨੇ ਸ਼ਾਹੀਨ ਬਾਗ ਵਿੱਚ ਸੀਏਏ ਦੇ ਵਿਰੋਧ ਵਿੱਚ ਬੈਠੀਆਂ ਔਰਤਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, "ਸ਼ਾਂਤੀ ਨਾਲ ਧਰਨਾ ਦੇਣਾ ਸਾਡਾ ਸੰਵਿਧਾਨਕ ਅਧਿਕਾਰ ਹੈ। ਪਰ ਜੇ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਨਹੀਂ ਹੁੰਦਾ ਅਤੇ ਹਿੰਸਾ ਹੁੰਦੀ ਹੈ, ਤਾਂ ਤੁਸੀਂ ਇਸ 'ਤੇ ਕਾਰਵਾਈ ਕਰ ਸਕਦੇ ਹੋ। ਪਰ ਸ਼ਾਹੀਨ ਬਾਗ ਵਿੱਚ, ਸਭ ਕੁਝ ਸ਼ਾਂਤੀਪੂਰਵਕ ਹੋ ​​ਰਿਹਾ ਹੈ।

ABOUT THE AUTHOR

...view details