ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਦੇ ਚੱਲਦਿਆ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਾਂਗਰਸ ਬਾਰੇ ਹੀ ਵੱਡਾ ਬਿਆਨ ਦਿੱਤਾ ਹੈ। ਕਪਿਲ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਆਪਣੇ ਦਮ 'ਤੇ ਵੋਟਾਂ ਹਾਸਲ ਕਰਨ ਦੀ ਉਮੀਦ ਨਹੀਂ ਹੈ।
ਕਪਿਲ ਸਿੱਬਲ ਦਾ ਬਿਆਨ, 'ਕਾਂਗਰਸ ਨੂੰ ਇਕੱਲਿਆਂ ਨਹੀਂ ਮਿਲੇਗਾ ਬਹੁਮਤ' - Lok Sabha Election 2019
ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਵਿੱਚ ਕਪਿਲ ਸਿੱਬਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕਪਿਲ ਸਿੱਬਲ ਨੇ ਕਿਹਾ ਕਿ ਕਾਂਗਰਸ ਵਲੋਂ ਆਪਣੇ ਦਮ 'ਤੇ ਵੋਟਾਂ ਹਾਸਲ ਕਰਨ ਦੀ ਉਮੀਦ ਨਹੀਂ ਹੈ।
ਹਾਲਾਂਕਿ ਉਨ੍ਹਾਂ ਨੇ ਮਜ਼ਬੂਤੀ ਨਾਲ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲਾ ਸੰਯੁਕਤ ਪ੍ਰਗਤੀਸ਼ੀਲ ਗਠਜੋੜ (UPA) ਇੱਕਜੁਟ ਹੈ ਅਤੇ ਗਠੋਜੜ ਅਗਲੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੋ ਸਕਦਾ ਹੈ। ਕਪਿਲ ਸਿੱਬਲ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਕਾਂਗਰਸ ਲੋਕ ਸਭਾ ਵਿੱਚ ਬਹੁਮਤ ਦੇ 272 ਆਂਕੜਿਆਂ ਨੂੰ ਲੈ ਕੇ ਨਿਸ਼ਚਿਤ ਹੁੰਦੀ ਹੈ ਤਾਂ ਉਹ ਨਿਸ਼ਚਿਤ ਰੂਪ ਤੋਂ ਰਾਹੁਲ ਗਾਂਧੀ ਨੂੰ ਪ੍ਰਧਾਨਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰਦੀ ਹੈ, ਕਿਉਂਕਿ ਉਹ ਪਾਰਟੀ ਵਿੱਚ 'ਨਿਰਵਿਵਾਦ ਨੇਤਾ' ਹਨ।
ਸਿੱਬਲ ਨੇ ਕਿਹਾ ਕਿ ਉਨ੍ਹਾਂ (ਕਾਂਗਰਸ) ਨੂੰ ਆਪਣੇ ਦਮ ਉੱਤੇ 272 ਸੀਟਾਂ ਨਹੀਂ ਮਿਲਣਗੀਆਂ ਤੇ ਭਾਜਪਾ ਨੂੰ 160 ਤੋਂ ਘੱਟ ਸੀਟਾਂ ਮਿਲਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗੁਵਾਈ ਵਾਲੇ ਯੂ.ਪੀ.ਏ. ਸਰਕਾਰ ਨੂੰ ਚੋਣਾਂ ਵਿੱਚ ਮਜ਼ਬੂਤੀ ਮਿਲੇਗੀ ਅਤੇ ਇਹ ਸਰਕਾਰ ਬਣਾ ਸਕਦਾ ਹੈ। ਹਾਲਾਂਕਿ, ਇਸ 'ਮਹਾਗਠਜੋੜ' ਨਾਲ ਵੀ ਲੜਨਾ ਹੈ। 'ਮਹਾਗਠਜੋੜ' ਉੱਤਰ ਪ੍ਰਦੇਸ਼ ਵਿੱਚ ਕੁੱਝ ਵਿਰੋਧੀ ਪਾਰਟੀਆਂ ਦਾ ਗਠਜੋੜ ਹੈ।