ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਕਪਿਲ ਮਿਸ਼ਰਾ ਨੂੰ ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਨੇ ਭਾਜਪਾ ਵਿੱਚ ਸ਼ਾਮਲ ਕਰਵਾਇਆ। ਕਪਿਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਰਿਚਾ ਪਾਂਡੇ ਵੀ ਭਾਜਪਾ ਵਿੱਚ ਸ਼ਾਮਲ ਹੋ ਗਈ।
ਇਸ ਮੌਕੇ ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ, ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ, ਵਿਜੇਂਦਰ ਗੁਪਤਾ ਵੀ ਮੌਜੂਦ ਰਹੇ।
ਕਪਿਲ ਮਿਸ਼ਰਾ ਨੇ ਕੇਜਰੀਵਾਲ 'ਤੇ ਵਿੰਨ੍ਹਿਆਂ ਨਿਸ਼ਾਨਾ
ਭਾਜਪਾ ਵਿੱਚ ਸ਼ਾਮਲ ਹੁੰਦਿਆ ਹੀ ਕਪਿਲ ਸ਼ਰਮਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨ ਵਿੰਨ੍ਹਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਮਜ਼ਬੂਤ ਪਾਰਟੀ ਮਿਲੀ ਹੈ। ਕਪਿਲ ਸ਼ਰਮਾ ਨੇ ਮੁੱਖ ਮੰਤਰੀ ਕੇਜਰੀਵਾਲ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ, 'ਬੀਤੇ ਦਿਨ ਉਨ੍ਹਾਂ ਕਿਹਾ ਕਿ 70 ਸੀਟਾਂ ਆਉਂਗੀਆਂ, ਤਾਂ ਮੈਂਨੂੰ ਲੱਗਾ ਕਿ ਗੁਪਤਾ ਟੈਂਟ ਹਾਊਸ ਤੋਂ ਹੀ ਉਹ 70 ਸੀਟਾਂ ਆ ਸਕਦੀਆਂ ਹਨ।'
ਇਹ ਵੀ ਪੜ੍ਹੋ:ਐਸਵਾਈਐਲ ਮੁੱਦੇ 'ਤੇ ਕੈਪਟਨ ਤੇ ਸੁਖਬੀਰ ਵਿਚਾਲੇ ਟਵਿਟਰ ਵਾਰ
ਮਿਸ਼ਰਾ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹਾਂ ਜਿਸ ਨਾਲ ਭਾਰਤ ਮਾਂ ਦੀ ਜੈ ਖੁੱਲ੍ਹ ਕੇ ਬੋਲ ਸਕਾ, ਕਿਉਂਕਿ ਕਸ਼ਮੀਰ ਸਾਡਾ ਕਹਿਣ ਤੋਂ ਪਹਿਲਾਂ ਕਿਸੇ ਆਲਾਕਮਾਨ ਦੀ ਮੰਨਜ਼ੂਰੀ ਨਹੀਂ ਲੈਣੀ ਪਵੇਗੀ।