ਕਾਨਪੁਰ: 8 ਪੁਲਿਸ ਮੁਲਾਜ਼ਮਾਂ ਦੇ ਕਤਲ ਵਿੱਚ ਫਰਾਰ ਚੱਲ ਰਹੇ ਵਿਕਾਸ ਦੂਬੇ ਦੇ ਕਰੀਬੀ ਸਾਥੀ ਅਮਰ ਦੂਬੇ ਨੂੰ ਬੁੱਧਵਾਰ ਸਵੇਰੇ ਐਨਕਾਉਂਟਰ ਵਿੱਚ ਯੂਪੀ ਐਸਟੀਐਫ ਨੇ ਗੋਲੀ ਮਾਰ ਦਿੱਤੀ ਹੈ।
STF ਨੇ ਫਰਾਰ ਵਿਕਾਸ ਦੂਬੇ ਦੇ ਕਰੀਬੀ ਅਮਰ ਦੂਬੇ ਦਾ ਕੀਤਾ ਐਨਕਾਉਂਟਰ ਅਮਰ ਦੂਬੇ ਵੀ ਕਾਨਪੁਰ ਗੋਲੀਕਾਂਡ 'ਚ ਨਾਮਜ਼ਦ ਤੇ ਫਰਾਰ ਸੀ। ਯੂਪੀ ਐਸਟੀਐਫ ਦੇ ਅਨੁਸਾਰ ਜਦੋਂ ਉਨ੍ਹਾਂ ਅਮਰ ਦੂਬੇ ਨੂੰ ਘੇਰਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਅਮਰ ਦੂਬੇ ਢੇਰ ਹੋ ਗਿਆ।
STF ਨੇ ਫਰਾਰ ਵਿਕਾਸ ਦੂਬੇ ਦੇ ਕਰੀਬੀ ਅਮਰ ਦੂਬੇ ਦਾ ਕੀਤਾ ਐਨਕਾਉਂਟਰ ਕਾਨਪੁਰ ਗੋਲੀਕਾਂਡ 'ਚ ਸੀ ਸ਼ਾਮਲ
ਮੁਕਾਬਲੇ ਵਿੱਚ ਮਾਰੇ ਗਏ ਅਮਰ ਦੂਬੇ ਨੂੰ ਗੈਂਗਸਟਰ ਵਿਕਾਸ ਦੂਬੇ ਦਾ ਸੱਜਾ ਹੱਥ ਦੱਸਿਆ ਜਾ ਰਿਹਾ ਹੈ। ਉਹ ਚੌਬੇਪੁਰ ਦੇ ਪਿੰਡ ਵਿਕਰੂ ਵਿੱਚ ਹੋਏ ਗੋਲੀਬਾਰੀ ਵਿੱਚ ਸ਼ਾਮਲ ਸੀ ਅਤੇ ਪੁਲਿਸ ਨੇ ਉਸ ਉੱਤੇ 25 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।
STF ਨੇ ਫਰਾਰ ਵਿਕਾਸ ਦੂਬੇ ਦੇ ਕਰੀਬੀ ਅਮਰ ਦੂਬੇ ਦਾ ਕੀਤਾ ਐਨਕਾਉਂਟਰ ਸੂਤਰਾਂ ਅਨੁਸਾਰ ਪੁਲਿਸ ਉਸ ਨੂੰ ਮਾਰਨਾ ਨਹੀਂ ਚਾਹੁੰਦੀ ਸੀ ਬਲਕਿ ਉਸ ਨੂੰ ਜ਼ਿੰਦਾ ਫੜਨਾ ਚਾਹੁੰਦੀ ਸੀ। ਪਰ ਜਦੋਂ ਐਸਟੀਐਫ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਜਵਾਬੀ ਫਾਇਰਿੰਗ ਵਿੱਚ ਮਾਰਿਆ ਗਿਆ। ਯੂਪੀ ਐਸਟੀਐਫ ਇਸ ਨੂੰ ਇੱਕ ਵੱਡੀ ਸਫਲਤਾ ਮੰਨ ਰਹੀ ਹੈ।