ਪੰਜਾਬ

punjab

ETV Bharat / bharat

ਕਾਨਪੁਰ: ਲੀਹੋਂ ਲੱਥੀ ਪੂਰਵਾ ਐਕਸਪ੍ਰੈਸ, ਦਰਜਨਾਂ ਯਾਤਰੀ ਜ਼ਖ਼ਮੀ - ਕਾਨਪੁਰ

ਹਾਵੜਾ ਤੋਂ ਦਿੱਲੀ ਜਾ ਰਹੀ ਪੂਰਵਾ ਐਕਸਪ੍ਰੈਸ ਦੇ ਲੀਹੋਂ ਲੱਥੇ 4 ਡੱਬੇ। ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ। ਜਖ਼ਮੀਆਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ।

ਹਾਦਸਾਗ੍ਰਸਤ ਰੇਲ ਗੱਡੀ।

By

Published : Apr 20, 2019, 7:41 AM IST

Updated : Apr 20, 2019, 7:48 AM IST

ਕਾਨਪੁਰ: ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਵਾ ਐਕਸਪ੍ਰੈਸ ਰੁਮਾ ਅਤੇ ਚਕੇਰੀ ਦੇ ਵਿਚਕਾਰ ਪਟੜੀ ਤੋਂ ਲਹਿ ਗਈ। ਇਸ ਦੌਰਾਨ ਗੱਡੀ ਦੇ 4 ਡੱਬੇ ਲੀਹੋਂ ਲੱਥੇ ਹਨ। ਇਸ ਹਾਦਸੇ ਵਿੱਚ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।

ਪੂਰਵਾ ਐਕਸਪ੍ਰੈਸ ਦੇ B-1,B-2 ਅਤੇ B-3 ਦੇ ਡੱਬੇ ਵਿੱਚ ਮੌਜੂਦ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਡੱਬਿਆਂ ਸਮੇਤ ਚਾਰ ਡੱਬੇ ਪਟੜੀ ਤੋਂ ਲਹਿ ਗਏ ਸਨ। ਇਹ ਡੱਬੇ ਪਟੜੀ ਦੇ ਟੁੱਟਣ ਕਰਕੇ ਪਲਟੇ ਹਨ। ਇਹ ਹਾਦਸਾ ਰਾਤ ਕਰੀਬ 1 ਵਜੇ ਹੋਇਆ। B-1 ਵਿੱਚ ਮੌਜੂਦ ਦਰਜਨ ਦੇ ਕਰੀਬ ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਏਡੀਜੀ, ਐੱਸਐੱਸਪੀ ਮੌਕੇ 'ਤੇ ਪਹੁੰਚ ਗਈ ਹੈ। ਰਾਤ ਦਾ ਸਮਾਂ ਹੋਣ ਕਰਕੇ ਬਚਾਅ ਕਾਰਜ ਵਿੱਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਤੋਂ ਬਾਅਦ ਕਾਨਪੁਰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹੈਲਪ ਲਾਇਨ ਨੰਬਰ ਜਾਰੀ ਕੀਤੇ ਹਨ।
ਵੇਖੋ ਵੀਡੀਓ।


ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਗਏ ਨੰਬਰ:

  • ਕੰਟਰੋਲ ਰੂਮ-9454400384
  • ਜ਼ਿਲ੍ਹਾ ਅਧਿਕਾਰੀ-9454417554
  • ਐੱਸਐੱਸਪੀ- 9454400285
  • ਪੁਲਿਸ ਮੁਖੀ-9454401075
  • ਜੀਆਰਪੀ ਕਾਨਪੁਰ ਸ਼ਹਿਰ-9454404416
Last Updated : Apr 20, 2019, 7:48 AM IST

ABOUT THE AUTHOR

...view details