ਝਾਂਸੀ (ਉੱਤਰ ਪ੍ਰਦੇਸ਼)ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਟੀਮ ਕਾਨਪੁਰ ਮੁੱਠਭੇੜ ਦੇ ਦੋਸ਼ੀ ਵਿਕਾਸ ਦੂਬੇ ਨੂੰ ਵੀਰਵਾਰ ਨੂੰ ਉਜੈਨ ਤੋਂ ਗ੍ਰਿਫਤਾਰ ਕਰਕੇ ਝਾਂਸੀ ਪਹੁੰਚੀ।
ਦੂਬੇ ਨੂੰ ਕਾਨਪੁਰ ਲਿਆਂਦਾ ਜਾ ਰਿਹਾ ਹੈ। ਉਹ ਕਾਨਪੁਰ ਸ਼ੂਟ ਆਊਟ ਕੇਸ ਦਾ ਮੁੱਖ ਦੋਸ਼ੀ ਹੈ ਅਤੇ ਉਸਨੂੰ ਵੀਰਵਾਰ ਸਵੇਰੇ ਉਜੈਨ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਹ ਪਿਛਲੇ ਛੇ ਦਿਨਾਂ ਤੋਂ ਫਰਾਰ ਸੀ ਤੇ ਜਦੋਂ ਉਹ ਮੱਧ ਪ੍ਰਦੇਸ਼ ਦੇ ਉਜੈਨ ਵਿਖੇ ਮਹਾਂਕਾਲ ਮੰਦਰ ਆਇਆ ਤਾਂ ਉੱਥੇ ਉਸ ਨੂੰ ਮੰਦਰ ਦੇ ਸੁਰੱਖਿਆ ਗਾਰਡ ਨੇ ਪਛਾਣ ਲਿਆ।
ਗੈਂਗਸਟਰ ਪਿਛਲੇ ਹਫਤੇ ਕਾਨਪੁਰ ਦੇ ਚੌਬੇਪੁਰ ਖੇਤਰ ਦੇ ਬਿਕਰੂ ਪਿੰਡ ਵਿੱਚ ਹੋਏ ਇੱਕ ਮੁਕਾਬਲੇ ਦਾ ਮੁੱਖ ਮੁਲਜ਼ਮ ਹੈ, ਜਿਸ ਵਿੱਚ ਹਮਲਾਵਰਾਂ ਦੇ ਇੱਕ ਸਮੂਹ ਨੇ ਕਥਿਤ ਤੌਰ ’ਤੇ ਦੁਬੇ ਨੂੰ ਫੜਨ ਲਈ ਗਈ ਪੁਲਿਸ ਟੀਮ ਉੱਤੇ ਗੋਲੀਆਂ ਚਲਾਈਆਂ ਸਨ। ਮੁਕਾਬਲੇ ਵਿਚ 8 ਪੁਲਿਸ ਮੁਲਾਜ਼ਮ ਮਾਰੇ ਗਏ ਸਨ।