ਪੰਜਾਬ

punjab

ETV Bharat / bharat

ਕਨਿਕਾ ਕਪੂਰ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ, ਕੋਰੋਨਾ ਰਿਪੋਰਟ ਆਈ ਨੈਗੇਟਿਵ - ਕੋਵਿਡ 19

16 ਦਿਨਾਂ ਤੱਕ ਕੋਰੋਨਾ ਵਾਇਰਸ ਨਾਲ ਲੜਨ ਤੋਂ ਬਾਅਦ ਗਾਇਕਾ ਕਨਿਕਾ ਕਪੂਰ ਦੀ ਰਿਪੋਰਟ ਨੈਗੇਟਿਵ ਆਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕਨਿਕਾ ਅਜੇ ਹਸਪਤਾਲ ਵਿੱਚ ਹੀ ਰੱਖਿਆ ਜਾਵੇਗਾ।

ਕਨਿਕਾ ਕਪੂਰ
ਕਨਿਕਾ ਕਪੂਰ

By

Published : Apr 5, 2020, 7:58 AM IST

ਨਵੀਂ ਦਿੱਲੀ: 16 ਦਿਨਾਂ ਤੱਕ ਕੋਰੋਨਾ ਵਾਇਰਸ ਨਾਲ ਲੜਨ ਤੋਂ ਬਾਅਦ ਹੁਣ ਗਾਇਕਾ ਕਨਿਕਾ ਕਪੂਰ ਦੀ ਰਿਪੋਰਟ ਨੈਗੇਟਿਵ ਆਈ ਹੈ। ਬੀਤੇ ਦਿਨੀ ਸਨਿੱਚਰਵਾਰ ਨੂੰ ਆਈ ਰਿਪੋਰਟ ਵਿੱਚ ਕਨਿਕਾ ਲਈ ਰਾਹਤ ਦੀ ਖ਼ਬਰ ਆਈ।

ਕਨਿਕਾ ਨੂੰ ਅਜੇ ਹਸਪਤਾਲ ਵਿੱਚ ਹੀ ਰੱਖਿਆ ਜਾਵੇਗਾ।ਡਾਕਟਰਾਂ ਦਾ ਕਹਿਣਾ ਹੈ ਕਿ ਕਨਿਕਾ ਦੀ ਮੁੜ ਜਾਂਚ ਕੀਤੀ ਜਾਵੇਗੀ, ਉਸ ਤੋਂ ਬਾਅਦ ਹੀ ਕਨਿਕਾ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ 20 ਮਾਰਚ ਨੂੰ ਕਨਿਕਾ ਨੂੰ ਕੋਰੋਨਾ ਦੀ ਲਾਗ ਸਕਾਰਾਤਮਕ ਹੋਣ ਤੋਂ ਬਾਅਦ ਪੀਜੀਆਈ, ਲਖਨਊ ਵਿੱਚ ਦਾਖਲ ਕਰਵਾਇਆ ਗਿਆ ਸੀ। ਪਿਛਲੇ 16 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਕਈ ਟੈਸਟ ਹੋਏ ਪਰ ਟੈਸਟ ਪੌਜ਼ਿਟਿਵ ਆ ਰਹੇ ਸਨ ਜਿਸ ਕਾਰਨ ਪਰਿਵਾਰਕ ਮੈਂਬਰ ਅਤੇ ਪ੍ਰਸ਼ੰਸਕ ਚਿੰਤਤ ਸਨ।

ਕਨਿਕਾ 'ਤੇ ਬਿਨਾਂ ਕਿਸੇ ਨੂੰ ਦੱਸੇ ਲੰਡਨ ਤੋਂ ਪਰਤਣ ਅਤੇ ਕੋਰੇਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਕਨਿਕਾ ਨੇ ਏਅਰਪੋਰਟ ਤੇ ਆਪਣੀ ਸਿਹਤ ਦੀ ਜਾਂਚ ਨਹੀਂ ਕਰਵਾਈ।

ABOUT THE AUTHOR

...view details