ਨਵੀਂ ਦਿੱਲੀ: ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਮੁੜ ਮਹਾਰਾਸ਼ਟਰ ਸਰਕਾਰ 'ਤੇ ਹਮਲਾ ਬੋਲਿਆ ਹੈ। ਕੰਗਨਾ ਨੇ ਊਧਵ ਠਾਕਰੇ ਦੀ ਸਰਕਾਰ ਨੂੰ ਗੁੰਡਾ ਸਰਕਾਰ ਕਿਹਾ ਹੈ। ਕੰਗਨਾ ਦੀ ਇਹ ਪ੍ਰਤੀਕਿਰਿਆ ਮਹਾਰਾਸ਼ਟਰ 'ਚ ਮੰਦਰ ਖੋਲ੍ਹੇ ਜਾਣ ਨੂੰ ਲੈ ਕੇ ਰਾਜਪਾਲ ਵੱਲੋਂ ਮਹਾਰਾਸ਼ਟਰ ਸਰਕਾਰ ਨੂੰ ਲਿਖੇ ਪੱਤਰ ਤੋਂ ਬਾਅਦ ਆਈ ਹੈ।
ਮੰਦਰ ਨਾ ਖੋਲ੍ਹਣ ਤੋਂ ਨਾਰਾਜ਼ ਕੰਗਨਾ ਨੇ ਮਹਾਰਾਸ਼ਟਰ ਸਰਕਾਰ ਨੂੰ ਦੱਸਿਆ 'ਗੁੰਡਾ ਸਰਕਾਰ - ਊਧਵ ਠਾਕਰੇ
ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਮੁੜ ਮਹਾਰਾਸ਼ਟਰ ਸਰਕਾਰ 'ਤੇ ਹਮਲਾ ਬੋਲਿਆ ਹੈ। ਕੰਗਨਾ ਨੇ ਊਧਵ ਠਾਕਰੇ ਦੀ ਸਰਕਾਰ ਨੂੰ ਗੁੰਡਾ ਸਰਕਾਰ ਕਿਹਾ ਹੈ।
![ਮੰਦਰ ਨਾ ਖੋਲ੍ਹਣ ਤੋਂ ਨਾਰਾਜ਼ ਕੰਗਨਾ ਨੇ ਮਹਾਰਾਸ਼ਟਰ ਸਰਕਾਰ ਨੂੰ ਦੱਸਿਆ 'ਗੁੰਡਾ ਸਰਕਾਰ ਕੰਗਨਾ ਰਣੌਤ](https://etvbharatimages.akamaized.net/etvbharat/prod-images/768-512-9168893-thumbnail-3x2-dsd.jpg)
ਕੰਗਨਾ ਰਣੌਤ
ਕੰਗਨਾ ਨੇ ਟਵੀਟ ਕੀਤਾ ਕਿ ਉਸ ਨੂੰ ਜਾਣ ਕੇ ਵਧੀਆ ਲੱਗਿਆ ਕਿ ਰਾਜਪਾਲ ਵੱਲੋਂ ਗੁੰਡਾ ਸਰਕਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗੁੰਡਿਆਂ ਨੇ ਬਾਰ ਅਤੇ ਰੇਸਤਰਾਂ ਖੋਲ੍ਹੇ ਹਨ, ਪਰ ਰਣਨੀਤਕ ਤੌਰ 'ਤੇ ਮੰਦਰਾਂ ਨੂੰ ਬੰਦ ਰੱਖਿਆ ਹੈ। ਸੋਨੀਆ ਸੈਨਾ, ਬਾਬਰ ਸੈਨਾਂ ਤੋਂ ਵੀ ਬਦਤਰ ਵਿਹਾਰ ਕਰ ਰਹੀ ਹੈ।