ਮੁੰਬਈ: ਸ਼ਿਵ ਸੈਨਾ ਅਤੇ ਮਹਾਰਾਸ਼ਟਰ ਸਰਕਾਰ ਨਾਲ ਵਿਵਾਦ ਦੇ ਮੱਦੇਨਜ਼ਰ ਅਦਾਕਾਰਾ ਕੰਗਨਾ ਰਣੌਤ ਬੁੱਧਵਾਰ ਨੂੰ ਮੁੰਬਈ ਪੁੱਜ ਗਈ ਹੈ। ਕੰਗਨਾ ਨੇ ਮੋਹਾਲੀ ਏਅਰਪੋਰਟ ਤੋਂ ਇੰਡੀਗੋ ਦੇ ਜਹਾਜ਼ ਰਾਹੀਂ ਮੁੰਬਈ ਦੀ ਉਡਾਣ ਭਰੀ।
ਮੁੰਬਈ ਪਹੁੰਚੀ ਅਦਾਕਾਰਾ ਕੰਗਣਾ ਰਣੌਤ, ਏਅਰਪੋਰਟ 'ਤੇ ਹੰਗਾਮਾ - Kangana Ranaut arrives in Mumbai
ਅਦਾਕਾਰਾ ਕੰਗਨਾ ਰਣੌਤ ਬੁੱਧਵਾਰ ਨੂੰ ਮੁੰਬਈ ਪੁੱਜ ਗਈ ਹੈ। ਕੰਗਨਾ ਦੇ ਮੁੰਬਈ ਏਅਰਪੋਰਟ ਪੁੱਜਦੇ ਹੀ ਹੰਗਾਮਾ ਸ਼ੁਰੂ ਹੋ ਗਿਆ। ਇੱਕ ਪਾਸੇ ਜਿੱਥੇ ਸ਼ਿਵ ਸੈਨਾ ਵਰਕਰ ਏਰਪੋਰਟ ਦੇ ਬਾਹਰ ਕੰਗਨਾ ਦੇ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਸਨ ਉੱਥੇ ਕਰਨੀ ਸੈਨਾ ਦੇ ਵਰਕਰ ਕੰਗਨਾ ਦੇ ਹੱਕ ਵਿੱਚ ਨਿੱਤਰੇ।
ਮੁੰਬਈ ਪਹੁੰਚੀ ਅਦਾਕਾਰਾ ਕੰਗਣਾ ਰਣੌਤ
ਕੰਗਨਾ ਦੇ ਮੁੰਬਈ ਏਅਰਪੋਰਟ ਪੁੱਜਦੇ ਹੀ ਹੰਗਾਮਾ ਸ਼ੁਰੂ ਹੋ ਗਿਆ। ਇੱਕ ਪਾਸੇ ਜਿੱਥੇ ਸ਼ਿਵ ਸੈਨਾ ਵਰਕਰ ਏਰਪੋਰਟ ਦੇ ਬਾਹਰ ਕੰਗਨਾ ਦੇ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਸਨ ਉੱਥੇ ਹੀ ਕਰਨੀ ਸੈਨਾ ਦੇ ਵਰਕਰ ਕੰਗਨਾ ਦੇ ਹੱਕ ਵਿੱਚ ਨਿੱਤਰੇ। ਇਹ ਸਭ ਵੇਖਦੇ ਹੋਏ ਏਅਰਪੋਰਟ 'ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ।
ਏਅਰਪੋਰਟ ਤੋਂ ਕੰਗਨਾ ਨੂੰ ਵੀਆਈਪੀ ਗੇਟ ਰਾਹੀਂ ਬਾਹਰ ਕੱਢਿਆ ਗਿਆ, ਜਿੱਥੋਂ ਭਾਰਤੀ ਸੁਰੱਖਿਆ ਦੇ ਵਿਚਕਾਰ ਅਦਾਕਾਰਾ ਨੂੰ ਉਸ ਦੇ ਪਾਲੀ ਹਿੱਲ ਸਥਿਤ ਘਰ ਲਿਜਾਇਆ ਗਿਆ।