'ਹਿੰਦੂ ਅੱਤਵਾਦੀ' ਟਿੱਪਣੀ 'ਤੇ ਕਮਲ ਹਸਨ ਨੇ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ - ਨਵੀਂ ਦਿੱਲੀ
ਜਸਟਿਸ ਬੀ ਪੁਗਾਲੇਂਧੀ ਦੀ ਮਦੁਰੈ ਪੀਠ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਦਲੀਲਾਂ ਨੂੰ ਛੁੱਟੀ ਦੌਰਾਨ ਅਚਾਨਕ ਦਾਇਰ ਕੀਤੀ ਪਟੀਸ਼ਨ ਦੇ ਰੂਪ 'ਚ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।
!['ਹਿੰਦੂ ਅੱਤਵਾਦੀ' ਟਿੱਪਣੀ 'ਤੇ ਕਮਲ ਹਸਨ ਨੇ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ](https://etvbharatimages.akamaized.net/etvbharat/prod-images/768-512-3294942-479-3294942-1557978561947.jpg)
ਨਵੀਂ ਦਿੱਲੀ: ਐਮ.ਐਨ.ਐਮ ਪ੍ਰਧਾਨ ਤੇ ਅਦਾਕਾਰ ਕਮਲ ਹਸਨ ਨੇ ਇੱਥੇ ਮਦਰਾਸ ਹਾਈ ਕੋਰਟ 'ਚ ਅਗਾਊ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਭਾਸ਼ਣ ਸਿਰਫ਼ ਨਾਥੂਰਾਮ ਗੋਡਸੇ ਵਿਰੁੱਧ ਸੀ, ਸਾਰੇ ਹਿੰਦੂਆਂ ਬਾਰੇ ਨਹੀਂ ਸੀ।
ਇਸ ਤੋ ਪਹਿਲਾ ਮਦਰਾਸ ਹਾਈ ਕੋਰਟ ਨੇ ਹਸਨ ਦੀ ਉਸ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਮਨਾ ਕਰ ਦਿੱਤਾ ਸੀ ਜਿਸ 'ਚ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਅਰਵਾਕੁਰਿਚੀ ਵਿਧਾਨਸਭਾ ਖੇਤਰ ਵਿੱਚ 'ਆਜ਼ਾਦ ਭਾਰਤ ਦਾ ਪਹਿਲਾ ਕੱਟੜਵਾਦੀ ਹਿੰਦੂ ਹੋਣ' ਸਬੰਧੀ ਬਿਆਨ ਉੱਤੇ ਆਪਣੇ ਵਿਰੁੱਧ ਦਰਜ FIR ਰੱਦ ਕਰਨ ਦੇ ਆਦੇਸ਼ ਦਿੱਤੇ ਜਾਣ ਦੀ ਮੰਗ ਕੀਤੀ ਸੀ।
ਜਸਟਿਸ ਬੀ ਪੁਗਾਲੇਂਧੀ ਦੀ ਮਦੁਰੈ ਪੀਠ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਦਲੀਲਾਂ ਨੂੰ ਛੁੱਟੀ ਦੌਰਾਨ ਅਚਾਨਕ ਦਾਇਰ ਪਟੀਸ਼ਨਾਂ ਦੇ ਰੂਪ 'ਚ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ, ਜਜ ਨੇ ਕਿਹਾ ਹੈ ਕਿ ਜੇਕਰ ਅਗਾਊਂ ਜਮਾਨਤ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਤਾਂ ਉਸ 'ਤੇ ਸੁਣਵਾਈ ਹੋ ਸਕਦੀ ਹੈ। ਇਸ ਤੋਂ ਬਾਅਦ ਕਮਲ ਹਸਨ ਨੇ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਹਾਸਨ ਨੇ ਚੋਣ ਸਭਾ ਵਿੱਚ ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਨਥੂਰਾਮ ਗੋਡਸੇ ਦਾ ਜ਼ਿਕਰ ਕਰਦੇ ਹੋਏ ਹਸਨ ਨੇ ਕਿਹਾ ਸੀ ਕਿ 'ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਇੱਕ ਹਿੰਦੂ ਸੀ।'