ਪੰਜਾਬ

punjab

By

Published : Jun 9, 2020, 7:22 PM IST

ETV Bharat / bharat

ਕੋਰੋਨਾ ਕਾਰਨ ਕੈਲਾਸ਼ ਮਾਨਸਰੋਵਰ ਦੀ ਯਾਤਰਾ ਹੋਈ ਰੱਦ

ਕੋਰੋਨਾ ਵਾਇਰਸ ਕਾਰਨ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹੁਣ ਇਸ ਯਾਤਰਾ ਦੇ ਰੱਦ ਹੋਣ ਤੋਂ ਬਾਅਦ ਕੁਮਾਉਂ ਮੰਡਲ ਵਿਕਾਸ ਨਿਗਮ ਨੂੰ ਕਰੀਬ 56 ਲੱਖ ਦਾ ਨੁਕਸਾਨ ਹੋਇਆ ਹੈ।

kailash-mansarovar-yatra-cancelled-due-to-corona-virus-outbreak
ਕੋਰੋਨਾ ਕਾਰਨ ਕੈਲਾਸ਼ ਮਾਨਸਰੋਵਰ ਦੀ ਯਾਤਰਾ ਹੋਈ ਰੱਦ

ਨੈਨੀਤਾਲ: ਕੋਰੋਨਾ ਵਾਇਰਸ ਦੇ ਚਲਦਿਆਂ ਇਸ ਵਾਰ ਹਿੰਦੂਆਂ ਦੀ ਸਭ ਤੋਂ ਵੱਡੀ ਤੇ ਪਵਿੱਤਰ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਯਾਤਰਾ ਦੇ ਰੱਦ ਹੋਣ ਨਾਲ ਕੁਮਾਉਂ ਮੰਡਲ ਵਿਕਾਸ ਨਿਗਮ ਨੂੰ ਕਰੀਬ 56 ਲੱਖ ਦਾ ਨੁਕਸਾਨ ਹੋਇਆ ਹੈ। ਇਸ ਯਾਤਰਾ ਲਈ ਹਰ ਸਾਲ ਤਕਰੀਬਨ 2000 ਦੇ ਤਕਰੀਬਨ ਯਾਤਰੀ ਰਜਿਸਟ੍ਰੇਸ਼ਨ ਕਰਵਾਉਂਦੇ ਸੀ ਤੇ ਲਗਭਗ 1080 ਯਾਤਰੀਆਂ ਦੇ ਮੈਡੀਕਲ ਟੈਸਟ ਤੋਂ ਬਾਅਦ ਹੀ ਕੈਲਾਸ਼ ਮਾਨਸਰੋਵਰ ਯਾਤਰਾ ਕਰਦੇ ਸੀ।

ਦੱਸ ਦੇਈਏ ਕਿ 12 ਜੂਨ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਸ਼ੁਰੂ ਹੁੰਦੀ ਸੀ ਤੇ 15 ਜੂਨ ਨੂੰ ਯਾਤਰੀਆਂ ਦਾ ਪਹਿਲਾ ਜਥਾ ਦਿੱਲੀ ਤੋਂ ਉਤਰਾਖੰਡ ਦੇ ਕਾਠਗੋਦਾਮ ਪਹੁੰਚਦਾ ਸੀ। ਇੱਥੇ ਪਹੁੰਚਣ ਤੋਂ ਬਾਅਦ ਯਾਤਰੀਆਂ ਦਾ ਰੀਤੀ ਰਿਵਾਜ਼ਾਂ ਨਾਲ ਸਵਾਗਤ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਅਗਲੇ ਦਿਨ ਯਾਤਰਾ ਆਪਣੇ ਅਗਲੇ ਪੜਾਅ ਅਲਮੋੜਾ ਲਈ ਰਵਾਨਾ ਹੁੰਦੀ ਸੀ।

ਇਸ ਦੇ ਨਾਲ ਹੀ ਕੈਲਾਸ਼ ਮਾਨਸਰੋਵਰ ਯਾਤਰਾ ਵਿੱਚ ਕਰੀਬ 18 ਦਲ ਸ਼ਾਮਲ ਹੁੰਦੇ ਹਨ ਤੇ ਹਰ ਦਲ ਵਿੱਚ ਕਰੀਬ 60 ਭਗਤ ਬਾਬਾ ਦੇ ਦਰਸ਼ਨ ਕਰ ਲਈ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਸ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ।

ABOUT THE AUTHOR

...view details