ਨਵੀਂ ਦਿੱਲੀ: ਕੇਂਦਰੀ ਕਾਬੁਲ ਦੇ ਸ਼ੋਰਬਾਜ਼ਾਰ ਖੇਤਰ ਵਿੱਚ ਬੁੱਧਵਾਰ ਨੂੰ ਧਰਮਸ਼ਾਲਾ ਗੁਰਦੁਆਰੇ ਦੇ ਅੰਦਰ ਖੁਦ ਨੂੰ ਉਡਾਉਣ ਵਾਲਾ ਸ਼ੱਕੀ ਇਸਲਾਮਿਕ ਸਟੇਟ ਆਫ਼ ਖੋਰਸਾਨ (ਆਈਐਸਕੇ) ਦਾ ਸ਼ੱਕੀ ਆਤਮਘਾਤੀ ਹਮਲਾਵਰ ਇੱਕ ਭਾਰਤੀ ਸੀ, ਜੋ ਕੇਰਲਾ ਦੇ ਕਾਸਰਗੋਡ ਦਾ ਰਹਿਣ ਵਾਲਾ ਸੀ।
ਇਕ ਆਈਐਸਕੇ ਪੋਸਟ ਨੇ ਆਤਮਘਾਤੀ ਹਮਲਾਵਰ ਦੀ ਪਛਾਣ ਅਬੂ ਖਾਲਿਦ ਅਲ-ਹਿੰਦੀ ਵਜੋਂ ਕੀਤੀ, ਨੇ ਦਾਅਵਾ ਕੀਤਾ ਕਿ ਇਹ ਹਮਲਾ ਕਸ਼ਮੀਰ ਦੇ ਮੁਸਲਮਾਨਾਂ ਦੀ ਦੁਰਦਸ਼ਾ ਦਾ ਬਦਲਾ ਲੈਣ ਲਈ ਕੀਤਾ ਗਿਆ।
ਇੱਕ ਸਰਕਾਰੀ ਸੁਰੱਖਿਆ ਸਰੋਤ ਦੇ ਅਨੁਸਾਰ, ਅਬੂ ਖਾਲਿਦ ਅਲ-ਹਿੰਦੀ ਕੋਈ ਹੋਰ ਨਹੀਂ, ਬਲਕਿ ਮੁਹੰਮਦ ਸਾਜਿਦ ਕੁਤੀਰੂਮਲ ਹੈ, ਜਿਸ ਨੂੰ ਸਾਜੀ ਅਤੇ ਸਾਜਿਦ ਵਜੋਂ ਜਾਣਿਆ ਜਾਂਦਾ ਹੈ। ਉਸ ਨੇ 31 ਮਾਰਚ, 2015 ਨੂੰ ਮੁੰਬਈ ਤੋਂ ਦੁਬਈ ਲਈ ਉਡਾਣ ਭਰੀ ਤੇ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋ ਗਿਆ।
ਭਾਰਤ ਸਰਕਾਰ ਦਾ ਮੰਨਣਾ ਹੈ ਕਿ ਕਾਸਾਰਗੋਡ ਤੋਂ ਕੁਝ ਕੁ ਲੋਕ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋਣ ਲਈ ਅਫ਼ਗਾਨਿਸਤਾਨ ਲਈ ਰਵਾਨਾ ਹੋਏ ਸਨ, ਜਿੱਥੇ ‘ਇੱਕ ਖਲੀਫ਼ਾ ਦੇ ਅਧੀਨ ਰਹਿਣ ਲਈ ਇਸਲਾਮੀ ਕਾਨੂੰਨ ਪ੍ਰਚਲਿਤ ਹੈ।
ਕਾਬੁਲ ਗੁਰਦੁਆਰੇ ਦੇ ਹਮਲੇ ਵਿੱਚ 28 ਲੋਕਾਂ ਦੀ ਮੌਤ ਹੋ ਗਈ ਜਿਸ ਲਈ ਆਈਐਸਕੇ ਨੇ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਅਫ਼ਗਾਨਿਸਤਾਨ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਇਹ ਹਮਲੇ ਪਿੱਛੇ ਪਾਕਿਸਤਾਨ ਵਲੋਂ ਸਪਾਂਸਰਡ ਹੱਕਾਨੀ ਅੱਤਵਾਦੀ ਸੰਗਠਨ ਦਾ ਹੱਥ ਸੀ।
ਵੀਰਵਾਰ ਨੂੰ, ਇੱਕ ਮੈਗੇਨੇਟਿਕ ਬੰਬ ਵੀ ਅੰਤਮ ਸੰਸਕਾਰ ਵਾਲੀ ਥਾਂ ਤੋਂ 50 ਮੀਟਰ ਦੀ ਦੂਰੀ 'ਤੇ ਫੱਟਿਆ, ਜਿੱਥੇ ਸਿੱਖਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ।
ਗੁਰੂਦਵਾਰਾ ਸਿੱਖਾਂ ਦਾ ਧਾਰਮਿਕ ਸਥਾਨ ਹੈ। ਜਦੋਂ ਸਵੇਰੇ 7:45 ਵਜੇ ਹਮਲਾ ਸ਼ੁਰੂ ਹੋਇਆ ਤਾਂ ਗੁਰੂਘਰ ਦੇ ਅੰਦਰ ਲਗਭਗ 150 ਸਿੱਖ ਮੌਜੂਦ ਸਨ। ਇਸ ਹਮਲੇ ਵਿੱਚ ਤਕਰੀਬਨ 25 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਬੂ ਖਾਲਿਦ ਨੇ ਆਪਣੇ ਆਪ ਨੂੰ ਉਡਾਉਣ ਤੋਂ ਪਹਿਲਾਂ ਸ਼ਰਧਾਲੂਆਂ 'ਤੇ ਆਪਣੇ ਆਟੋਮੈਟਿਕ ਹਥਿਆਰਾਂ ਅਤੇ ਗ੍ਰਨੇਡਾਂ ਨਾਲ ਹਮਲਾ ਕੀਤਾ ਸੀ।