ਬਲੌਦਾਬਾਜ਼ਾਰ : ਸਰਕਾਰੀ ਸਕੂਲਾਂ ਅੰਦਰ ਮੀਡ ਡੇ ਮੀਲ ਵਿੱਚ ਬੱਚਿਆਂ ਨੂੰ ਅੱਡੇ ਦਿੱਤੇ ਜਾਣ ਨੂੰ ਲੈ ਕੇ ਕਬੀਰਪੰਥੀਆਂ ਵਿੱਚ ਭਾਰੀ ਰੋਸ ਹੈ। ਇਸ ਵਿਰੋਧ ਦੇ ਚਲਦੇ ਵਿਰੋਧ ਕਰਨ ਵਾਲੇ ਲੋਕਾਂ ਨੇ ਰਾਏਪੁਰ -ਬਿਲਾਸਪੁਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ।
ਦੇਰ ਰਾਤ ਕਲੈਕਟਰ ਕਾਤ੍ਰਿਕ ਗੋਇਲ ਅਤੇ ਐੱਸਪੀ ਨੀਥੂ ਕਮਲ ਵੀ ਪ੍ਰਦਰਸ਼ਨ ਵਾਲੀ ਥਾਂ ਉੱਤੇ ਪੁਜੇ। ਇਸ ਦੌਰਾਨ ਭਾਟਾਪਾਰਾ ਦੇ ਵਿਧਾਇਕ ਸ਼ਿਵਰਤਨ ਸ਼ਰਮਾ ਵੀ ਧਰਨੇ 'ਤੇ ਬੈਠ ਗਏ। ਇਸ ਤੋਂ ਇਲਾਵਾਹਜ਼ਾਰਾਂ ਗਿਣਤੀ ਵਿੱਚ ਕਬੀਰ ਪੰਥ ਦੇ ਧਰਮ ਗੁਰੂ ਪ੍ਰਕਾਸ਼ ਮੁਨੀ ਸਾਹਿਬ ਦੇ ਅਨੁਯਾਈ ਧਰਨੇ ਉੱਤੇ ਬੈਠੇ ਹਨ।
ਵਿਰੋਧ 'ਚ ਕਬੀਰਪੰਥੀਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ - Chattisgarh
ਛੱਤੀਸਗੜ੍ਹ ਵਿੱਚ ਕਬੀਰਪੰਥੀਆਂ ਵੱਲੋਂ ਵਿਰੋਧ ਦੇ ਦੌਰਾਨ ਨੈਸ਼ਨਲ ਹਾਈਵੇ ਜਾਮ ਕੀਤੇ ਜਾਣ ਦੀ ਖ਼ਬਰ ਹੈ। ਦਰਅਸਲ ਇਹ ਲੋਕ ਸਰਕਾਰੀ ਸਕੂਲਾਂ ਵਿੱਚ ਮੀਡ ਡੇ ਮੀਲ ਦੌਰਾਨ ਬੱਚਿਆਂ ਨੂੰ ਖਾਣੇ ਵਿੱਚ ਅੰਡੇ ਪਰੋਸੇ ਜਾਣ ਦਾ ਵਿਰੋਧ ਕਰ ਰਹੇ ਸਨ।
ਕਬੀਰਪੰਥੀਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ
ਹਾਈਵੇ ਜਾਮ ਹੋਣ ਦੇ ਕਾਰਨ ਨੈਸ਼ਨਲ ਹਾਈਵੇ ਉੱਤੇ ਆਵਾਜਾਈ ਪ੍ਰਭਾਵਤ ਹੋ ਗਈ। ਪ੍ਰਦਰਸ਼ਨਕਾਰੀਆਂ ਵੱਲੋਂ ਮੀਡ ਡੇ ਮੀਲ ਵਿੱਚ ਬੱਚਿਆਂ ਨੂੰ ਅੰਡੇ ਦਿੱਤੇ ਜਾਣ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ। ਚੱਕਾ ਜਾਮ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਸੀਨੀਅਰ ਅਧਿਕਾਰੀ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਪੁਜੇ ਪਰ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।