ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਭਾਜਪਾ 'ਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਭੋਪਾਲ ਪਹੁੰਚੇ। ਏਅਰਪੋਰਟ ਤੋਂ ਭਾਜਪਾ ਮੁੱਖ ਦਫ਼ਤਰ ਤੱਕ ਸਿੰਧੀਆ ਨੇ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ। ਭਾਜਪਾ ਮੁੱਖ ਦਫ਼ਤਰ ਪਹੁੰਚਣ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਏ ਵਰਕਰਾਂ ਅਤੇ ਸਮਰਥਕਾਂ ਨੇ ਜੋਸ਼ੋ-ਖਰੋਸ਼ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿੰਧੀਆ ਨੇ ਕਿਹਾ, "ਇਹ ਮੇਰੇ ਲਈ ਭਾਵੁਕ ਦਿਨ ਹੈ। ਮੈਂ ਖੁਦ ਨੂੰ ਕਿਸਮਤ ਵਾਲਾ ਮੰਨਦਾ ਹਾਂ ਕਿ ਭਾਜਪਾ ਨੇ ਮੇਰੇ ਲਈ ਦਰਵਾਜ਼ੇ ਖੋਲ੍ਹੇ। ਮੈਨੂੰ ਪੀਐਮ ਮੋਦੀ, ਜੇਪੀ ਨੱਢਾ ਅਤੇ ਅਮਿਤ ਸ਼ਾਹ ਦਾ ਆਸ਼ੀਰਵਾਦ ਵੀ ਮਿਲਿਆ।"
ਤੈਅ ਪ੍ਰੋਗਰਾਮ ਮੁਤਾਬਕ ਸਿੰਧੀਆ ਭਲਕੇ 12 ਵਜੇ ਮੁੜ ਭਾਜਪਾ ਦਫ਼ਤਰ ਜਾਣਗੇ। ਜਿੱਥੋਂ ਉਹ ਰਾਜ ਸਭਾ ਚੋਣ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਜਾਣਗੇ।