ਭੋਪਾਲ: ਜੋਤੀਰਾਦਿੱਤਿਆ ਸਿੰਧੀਆ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਸਿੰਧੀਆ ਨੇ ਦੇ ਨਾਲ ਭਾਜਪਾ ਦੇ ਦੂਜੇ ਉਮੀਦਵਾਰ ਡਾ. ਸੁਮੇਰ ਸਿੰਘ ਨੇ ਵੀ ਆਪਣੀ ਨਾਮਜ਼ਦਗੀ ਪੱਤਰ ਭਰਿਆ।
ਸਿੰਧੀਆ ਨੇ ਰਾਜ ਸਭਾ ਲਈ ਭਰੀ ਨਾਮਜ਼ਦਗੀ, ਸ਼ਿਵਰਾਜ ਰਹੇ ਮੌਜੂਦ - ਸ਼ਿਵਰਾਜ ਸਿੰਘ ਚੌਹਾਨ
ਜੋਤੀਰਾਦਿੱਤਿਆ ਸਿੰਧੀਆ ਨੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਸਿੰਧੀਆ ਦੇ ਨਾਲ ਭਾਜਪਾ ਦੇ ਦੂਜੇ ਉਮੀਦਵਾਰ ਡਾ. ਸੁਮੇਰ ਸਿੰਘ ਨੇ ਵੀ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ।
![ਸਿੰਧੀਆ ਨੇ ਰਾਜ ਸਭਾ ਲਈ ਭਰੀ ਨਾਮਜ਼ਦਗੀ, ਸ਼ਿਵਰਾਜ ਰਹੇ ਮੌਜੂਦ ਜੋਤੀਰਾਦਿੱਤਿਆ ਸਿੰਧੀਆ](https://etvbharatimages.akamaized.net/etvbharat/prod-images/768-512-6396301-thumbnail-3x2-scindia.jpg)
ਜੋਤੀਰਾਦਿੱਤਿਆ ਸਿੰਧੀਆ
ਇਸ ਮੌਕੇ ਸਿੰਧੀਆ ਦੇ ਨਾਲ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸਣੇ ਭਾਜਪਾ ਦੇ ਕਈ ਦਿੱਗਜ ਆਗੂ ਮੌਜੂਦ ਰਹੇ।
ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਵਿਖੇ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਮਗਰੋਂ ਸਿੰਧੀਆ ਬੀਤੇ ਦਿਨੀਂ ਭੋਪਾਲ ਪਹੁੰਚੇ ਸਨ। ਜਿੱਥੋਂ ਉਨ੍ਹਾਂ ਏਅਰਪੋਰਟ ਤੋਂ ਲੈ ਕੇ ਭਾਜਪਾ ਦਫ਼ਤਰ ਤੱਕ ਰੋਡ ਸ਼ੋਅ ਕੱਢਿਆ ਸੀ। ਇਸ ਮੌਕੇ ਸਿੰਧੀਆ ਨਾਲ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਅਤੇ ਭਾਜਪਾ ਵਰਕਰ ਨਜ਼ਰ ਆਏ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਧੀਆ ਨੇ ਕਿਹਾ ਸੀ ਕਿ ਉਨ੍ਹਾਂ ਲਈ ਇਹ ਭਾਵੁਕ ਦਿਨ ਹੈ।