ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ 15 ਜੂਨ ਨੂੰ ਗਲਵਾਨ ਘਾਟੀ ਉੱਤੇ ਹੋਈ ਹਿੰਸਕ ਝੜਪ ਤੋਂ ਬਾਅਦ ਰਾਜਨੀਤੀ ਵਿੱਚ ਵੀ ਹਲਚਲ ਪੈਦਾ ਹੋ ਗਈ ਹੈ। ਕਾਂਗਰਸ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਰੁੱਧ ਨਿਸ਼ਾਨੇ ਵਿੰਨ੍ਹ ਰਹੀ ਹੈ। ਹੁਣ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਾਂਗਰਸ ਨੂੰ ਘੇਰਿਆ ਹੈ ਅਤੇ ਚੀਨੀ ਪਾਰਟੀ ਨਾਲ ਸਬੰਧ ਸਾਹਮਣੇ ਰੱਖਿਆ ਹੈ।
ਜੇਪੀ ਨੱਡਾ ਨੂੰ ਮੰਗਲਵਾਰ ਨੂੰ ਟਵੀਟ ਕਰਦਿਆਂ ਲਿਖਿਆ, "ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਚੀਨੀ ਕਮਿਊਨਿਸਟ ਪਾਰਟੀ ਨਾਲ ਆਪਸੀ ਸਮਝੌਤਾ ਪੱਤਰ (MoU) ਉੱਤੇ ਦਸਤਖ਼ਤ ਕੀਤੇ, ਫਿਰ ਕਾਂਗਰਸ ਨੇ ਚੀਨ ਸਾਹਮਣੇ ਜ਼ਮੀਨ ਸਰੈਂਡਰ ਕਰ ਦਿੱਤੀ ਅਤੇ ਹੁਣ ਡੋਕਲਾਮ ਹੋਇਆ ਤਾਂ ਗਾਂਧੀ ਚੀਨੀ ਦੂਤਾਵਾਸ ਵਿੱਚ ਮੁਲਾਕਾਤ ਲਈ ਗਏ। ਹੁਣ ਜਦੋਂ ਤਣਾਅ ਹੈ ਤਾਂ ਰਾਹੁਲ ਗਾਂਧੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।"