ਪੰਜਾਬ

punjab

ETV Bharat / bharat

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਰਾਹਤ, ਹਾਈ ਕੋਰਟ ਨੇ ਦਰਜ FIR 'ਤੇ ਲਾਈ ਰੋਕ - ਜੇਪੀ ਨੱਡਾ ਨੂੰ ਰਾਹਤ

ਰਾਜਸਥਾਨ ਹਾਈ ਕੋਰਟ ਦੇ ਜੋਧਪੁਰ ਅਧਾਰਤ ਮੁੱਖ ਬੈਂਚ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਖ਼ਿਲਾਫ਼ ਹਨੂੰਮਾਨਗੜ੍ਹ ਥਾਣੇ ਵਿੱਚ ਦਰਜ ਐਫਆਈਆਰ ਖ਼ਿਲਾਫ਼ ਕਾਰਵਾਈ ’ਤੇ ਪਾਬੰਦੀ ਲਾ ਦਿੱਤੀ ਹੈ।

high court
high court

By

Published : May 5, 2020, 4:58 PM IST

ਜੈਪੁਰ: ਰਾਜਸਥਾਨ ਹਾਈ ਕੋਰਟ ਦੇ ਜੋਧਪੁਰ ਅਧਾਰਤ ਮੁੱਖ ਬੈਂਚ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਖ਼ਿਲਾਫ਼ ਹਨੂੰਮਾਨਗੜ੍ਹ ਥਾਣੇ ਵਿੱਚ ਦਰਜ ਐਫਆਈਆਰ ਖ਼ਿਲਾਫ਼ ਕਾਰਵਾਈ ’ਤੇ ਪਾਬੰਦੀ ਲਾ ਦਿੱਤੀ ਹੈ। ਜੱਜ ਪੀਐੱਸ ਭਾਟੀ ਦੇ ਸਿੰਗਲ ਬੈਂਚ ਨੇ ਇਹ ਹੁਕਮ ਜੇਪੀ ਨੱਡਾ ਦੀ ਤਰਫੋਂ ਦਾਇਰ ਕੀਤੀ ਅਪਰਾਧਿਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ।

ਪਟੀਸ਼ਨਕਰਤਾ ਦੀ ਤਰਫੋਂ ਸੀਨੀਅਰ ਵਕੀਲ ਰਾਜ ਦੀਪਕ ਰਸੋਤੀ ਨੇ ਦੱਸਿਆ ਕਿ ਕਾਂਗਰਸ ਦੇ ਕਾਰਕੁਨ ਮਨੋਜ ਸੈਣੀ ਨੇ ਬੀਤੀ 23 ਅਪ੍ਰੈਲ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਆਈਟੀ ਸੈੱਲ ਦੇ ਕੌਮੀ ਕਨਵੀਨਰ ਅਮਿਤ ਮਾਲਵੀਆ ਦੇ ਖ਼ਿਲਾਫ਼ ਹਨੂੰਮਾਨਗੜ੍ਹ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ: ਹਜ਼ੂਰ ਸਾਹਿਬ ਤੋ ਆਏ ਸ਼ਰਧਾਲੂਆਂ ਸਬੰਧੀ ਐਸਜੀਪੀਸੀ ਵਿਰੋਧੀ ਧਿਰ ਵੱਲੋਂ ਵੱਡਾ ਖੁਲਾਸਾ

ਦੱਸ ਦਈਏ ਕਿ ਅਮਿਤ ਮਾਲਵੀਆ ਨੇ 10 ਅਪ੍ਰੈਲ ਨੂੰ ਆਪਣੇ ਟਵਿੱਟਰ ਤੋਂ ਇੱਕ ਖ਼ਬਰ ਦੇ ਅਧਾਰ 'ਤੇ ਟਵੀਟ ਕੀਤਾ ਸੀ। ਖ਼ਬਰ ਵਿੱਚ ਕਿਹਾ ਗਿਆ ਸੀ ਕਿ ਭਿਲਵਾੜਾ ਵਿੱਚ 22 ਲੱਖ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ, ਜਿਸ ‘ਤੇ ਮਾਲਵੀਆ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਰਾਹੁਲ ਗਾਂਧੀ ਜਿੱਥੇ ਵੀ ਹੁੰਦੇ ਹੈ, ਚੀਜ਼ਾਂ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾਂਦਾ ਹੈ? ਉੱਥੇ ਹੀ ਪਟੀਸ਼ਨ ਵਿੱਚ ਇਹ ਦੱਸਿਆ ਗਿਆ ਸੀ ਕਿ ਮਾਲਵੀਆ ਨੇ ਉਸੇ ਟਵੀਟ ਨੂੰ ਰੀਟਵੀਟ ਕੀਤਾ ਸੀ, ਜੋ ਖਬਰ 'ਚ ਪ੍ਰਕਾਸ਼ਿਤ ਕੀਤਾ ਗਿਆ ਸੀ।

ABOUT THE AUTHOR

...view details