ਨਵੀਂ ਦਿੱਲੀ: ਕਾਲਾ ਹਿਰਨ ਸ਼ਿਕਾਰ ਕੇਸ ਵਿੱਚ ਜੋਧਪੁਰ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ, ਸੋਨਾਲੀ ਬਿੰਦਰੇ, ਨੀਲਮ ਕੋਠਾਰੀ, ਤੰਬੂ ਅਤੇ ਦੁਸ਼ਯੰਤ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ।
ਸੈਫ਼ ਅਲੀ ਖ਼ਾਨ ਸਣੇ ਪੰਜ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ - ਕਾਲਾ ਹਿਰਨ ਸ਼ਿਕਾਰ
ਕਾਲਾ ਹਿਰਨ ਸ਼ਿਕਾਰ ਕੇਸ ਵਿੱਚ ਬਰੀ ਬਾਲੀਵੁੱਡ ਸਿਤਾਰਿਆਂ ਦੀ ਮੁਸ਼ਕਲ ਵਧੀ। ਜੋਧਪੁਰ ਹਾਈ ਕੋਰਟ ਨੇ ਸੈਫ਼ ਅਲੀ ਖ਼ਾਨ ਸਣੇ ਪੰਜ ਨੂੰ ਨੋਟਿਸ ਕੀਤਾ ਜਾਰੀ। ਹੇਠਲੀ ਅਦਾਲਤ ਨੇ ਪੰਜਾਂ ਨੂੰ ਕੀਤਾ ਸੀ ਬਰੀ
ਦਰਅਸਲ, ਅਪ੍ਰੈਲ 2018 ਵਿਚ ਜੋਧਪੁਰ ਦੀ ਹੇਠਲੀ ਅ ਦਾਲਤ ਨੇ ਅਦਾਕਾਰ ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ, ਜਦੋਂ ਕਿ ਹੋਰ ਚਾਰ ਮੁਲਜ਼ਮ ਸੈਫ ਅਲੀ ਖਾਨ, ਤੰਬੂ, ਸੋਨਾਲੀ ਬਿੰਦਰੇ ਅਤੇ ਨੀਲਮ ਨੂੰ ਬਰੀ ਕਰ ਦਿੱਤਾ ਸੀ। ਉਸ ਤੋਂ ਬਾਅਦ ਸੂਬਾ ਸਰਕਾਰ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ।
ਕੀ ਹੈ ਪੂਰਾ ਮਾਮਲਾ?
ਦੋਸ਼ ਹੈ ਕਿ ਜੋਧਪੁਰ ਵਿਚ 1998 ਵਿਚ ਸੂਰਜ ਬੜਜਾਤਯਾ ਦੀ ਫਿਲਮ ‘ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੌਰਾਨ ਸਲਮਾਨ ਅਤੇ ਫਿਲਮ ਵਿਚ ਉਨ੍ਹਾਂ ਦੇ ਸਾਥੀ ਕਲਾਕਾਰਾਂ ਤੰਬੂ, ਸੈਫ ਅਲੀ ਖਾਨ, ਨੀਲਮ ਅਤੇ ਸੋਨਾਲੀ ਬਿੰਦਰੇ ਕਥਿਤ ਤੌਰ ’ਤੇ ਇਕ ਜਿਪਸੀ ਵਿੱਚ ਬਾਹਰ ਨਿਕਲੇ। ਸਲਮਾਨ ਗੱਡੀ ਚਲਾ ਰਿਹਾ ਸੀ ਤਾਂ ਉਦੋਂ ਉਨ੍ਹਾਂ ਕਾਲੇ ਹਿਰਨ ਦਾ ਇੱਕ ਝੂੰਡ ਦੇਖਿਆ ਅਤੇ ਉਨ੍ਹਾਂ ਵਿਚੋਂ ਦੋ ਨੂੰ ਗੋਲੀ ਮਾਰ ਦਿੱਤੀ।