ਜੋਧਪੁਰ: ਜ਼ਿਲ੍ਹੇ ਦੇ ਲੋਡਤਾ ਪਿੰਡ ਵਿੱਚ ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਇਨ੍ਹਾਂ ਦੀ ਮੌਤ ਦਾ ਕਾਰਨ ਕੀਟਨਾਸ਼ਕ ਪਦਾਰਥ ਪੀਣ ਨਾਲ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਪੁਲਿਸ ਨੂੰ ਮੌਕੇ 'ਤੇ ਕੁਝ ਜ਼ਹਿਰਲੀ ਦਵਾਈਆਂ ਦੇ ਨਾਲ ਕੁਝ ਟੀਕੇ ਮਿਲੇ ਹਨ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ਾ ਨੂੰ ਕਬਜ਼ੇ ਨੂੰ ਲੈ ਜੋਧਪੁਰ ਦੇ ਹਸਪਤਾਲ ਭੇਜ ਦਿੱਤਾ ਜਿੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਹੋਵੇਗਾ ਜਿਸ ਤੋਂ ਬਾਅਦ ਉਨ੍ਹਾਂ ਦਾ ਪੋਸਟਮਾਰਟ ਕਰ ਕੇ ਪਤਾ ਲਾਇਆ ਜਾਵੇਗਾ ਕਿ ਇਨ੍ਹਾਂ ਦੀ ਮੌਤ ਪਿੱਛੇ ਦਾ ਆਖ਼ਰ ਕੀ ਕਾਰਨ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਆਲਾ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲੱਗੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਤੇ ਆ ਕੇ ਵੇਖਿਆ ਕਿ ਉੱਥੇ ਕੀਟਨਾਸ਼ਕ ਸੀ, ਇਸ ਲਈ ਖ਼ਦਸ਼ਾ ਹੈ ਕਿ ਇਨ੍ਹਾਂ ਦੀ ਮੌਤ ਕੀਟਨਾਸ਼ਕ ਪੀਣ ਨਾਲ ਹੋਈ ਹੈ।
ਪਾਕਿ ਤੋਂ ਆਏ ਹਿੰਦੂ ਸ਼ਰਨਾਰਥੀ ਪਰਿਵਾਰ ਦੇ 11 ਲੋਕਾਂ ਦੀ ਸ਼ੱਕੀ ਹਾਲਤ 'ਚ ਮੌਤ ਪੁਲਿਸ ਮੁਤਾਬਕ, ਪਰਿਵਾਰ ਵਿੱਚ ਲਕਸ਼ਮੀ(40), ਬੁੱਧਰਾਮ (75), ਅੰਤਰਾ ਦੇਵੀ (70), ਰਵੀ (35), ਪ੍ਰਿਆ (25), ਦਿਆਲ (11), ਸੁਮਨ (22), ਦਾਨਿਸ਼ (10), ਦੀਆ (5), ਨੈਨ (12), ਮੁਗਦਾਸ (12) ਸਾਲ ਦੀ ਮੌਤ ਹੋਈ ਹੈ। ਪਰਿਵਾਰ ਦਾ ਇੱਕ ਮੈਂਬਰ ਕੇਵਲਰਾਮ ਹੀ ਜਿਉਂਦਾ ਬਚਿਆ ਹੈ।
ਪੁਲਿਸ ਮੁਤਾਬਕ, ਇਹ ਪਰਿਵਾਰ ਪਿੰਡ ਵਿੱਚ ਖੇਤੀ ਕਰਦਾ ਸੀ ਪਰ ਇਨ੍ਹਾਂ ਦੀ ਮੌਤ ਕਿੰਨਾ ਹਲਾਤ ਵਿੱਚ ਹੋਈ ਹੈ ਉਸ ਬਾਰੇ ਡੁੰਘਾਈ ਨਾਲ ਜਾਂਚ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਫੈਲ ਗਿਆ ਹੈ। ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਇੱਥੇ ਇਕੱਠੇ ਹੋ ਰਹੇ ਹਨ।
ਜਾਂਚ ਵਿੱਚ ਪੁਲਿਸ ਨੂੰ ਘਟਨਾ ਵਾਲ਼ੀ ਜਗ੍ਹਾ ਤੋਂ ਜ਼ਹਿਰੀਆਂ ਦਵਾਈਆਂ ਦੇ ਨਾਲ ਕੁਝ ਟੀਕੇ ਮਿਲੇ ਹਨ ਜਿਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ।
ਪੁਲਿਸ਼ ਨੂੰ ਖ਼ਦਸ਼ਾ ਹੈ ਕਿ ਲਕਸ਼ਮੀ ਨੇ ਸਾਰੇ ਘਰਵਾਲਿਆਂ ਦੇ ਖਾਣੇ ਵਿੱਚ ਜ਼ਹਿਰੀਲ ਦਵਾਈ ਮਿਲਾ ਕੇ ਬੇਹੋਸ਼ ਕਰ ਦਿੱਤਾ, ਜਿਸ ਤੋਂ ਬਾਅਦ ਸਾਰਿਆਂ ਨੂੰ ਜ਼ਹਿਰੀਲਾ ਟੀਕਾ ਲਾ ਦਿੱਤਾ ਅਤੇ ਸਾਰਿਆਂ ਨੂੰ ਘਸੀਟ ਕੇ ਇੱਕ ਕਮਰੇ ਵਿੱਚ ਲੈ ਗਈ ਅਤੇ ਉੱਥੇ ਹੀ ਆਪਣੇ ਹੀ ਪੈਰ ਵਿੱਚ ਵੀ ਟੀਕਾ ਲਾ ਲਿਆ ਜਿਸ ਨਾਲ ਸਾਰਿਆਂ ਦੀ ਮੌਤ ਹੋ ਗਈ।
ਪਰਿਵਾਰ ਵਿੱਚੋਂ ਇਕਲੌਤੇ ਬਚੇ ਕੇਵਲਰਾਮ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰ ਕੇ ਆਪਣੇ ਕੁਝ ਰਿਸ਼ਤੇਦਾਰਾਂ ਖ਼ਿਲਾਫ਼ ਆਤਮ ਹੱਤਿਆ ਕਰਨ ਲਈ ਉਕਸਾਉਣ ਦਾ ਇਲਜ਼ਾਮ ਲਾਇਆ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਰਿਵਾਰ ਨੂੰ ਖ਼ਤਮ ਕਰਨ ਦੀ ਧਮਕੀ ਦੇ ਚੁੱਕੇ ਹਨ।
ਫਿਲਹਾਲ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਜਿਸ ਤੋਂ ਬਾਅਦ ਹੀ ਖ਼ੁਲਸਾ ਹੋ ਸਕਦਾ ਹੈ ਕਿ ਆਖ਼ਰ ਇਨ੍ਹਾਂ ਦੀ ਮੌਤ ਦਾ ਕੀ ਕਾਰਨ ਹੈ।