ਨਵੀਂ ਦਿੱਲੀ: ਜੇਐਨਯੂ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਸ਼ਨਾਖਤ ਕੀਤੇ 9 ਵਿਦਿਆਰਥੀਆਂ ਤੋਂ ਸੋਮਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਸਾਰੇ ਵਿਦਿਆਰਥੀਆਂ ਨੂੰ ਸਮਾਂ ਦਿੱਤਾ ਗਿਆ ਹੈ।
JNU ਹਿੰਸਾ ਮਾਮਲੇ 'ਚ ਜਿਨ੍ਹਾਂ ਵਿਦਿਆਰਥੀਆਂ ਦੀ ਪਛਾਣ ਹੋਈ ਸੀ ਉਨ੍ਹਾਂ ਤੋਂ ਸੋਮਵਾਰ ਹੋਵੇਗੀ ਪੁੱਛਗਿੱਛ - JNU violence Cops identify 9
ਜੇਐਨਯੂ ਹਿੰਸਾ ਮਾਮਲੇ ਕਈ ਵਿਦਿਆਰਥੀਆਂ ਦੀ ਪਛਾਣ ਕਰ ਲਈ ਗਈ ਹੈ। ਦਿੱਲੀ ਪੁਲਿਸ ਇਨ੍ਹਾਂ ਵਿਦਿਆਰਥੀਆਂ ਤੋਂ ਸੋਮਵਾਰ ਨੂੰ ਪੁਛਗਿੱਛ ਕਰੇਗੀ।

ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਦਿਆਰਥੀਆਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਕੈਂਪਸ ਵਿੱਚ 5 ਜਨਵਰੀ ਨੂੰ ਹੋਈ ਹਿੰਸਾ ਦੌਰਾਨ ਗਠਿਤ ਕੀਤੇ ਗਏ ਇੱਕ ਵਟਸਐਪ ਸਮੂਹ ਦੇ 37 ਵਿਦਿਆਰਥੀਆਂ ਦੀ ਪਛਾਣ ਕੀਤੀ ਹੈ। ਸੂਤਰਾਂ ਮੁਤਾਬਕ ਜਿਨ੍ਹਾਂ ਲੋਕਾਂ ਦੀ ਪਛਾਣ ਕੀਤੀ ਗਈ ਹੈ ਉਹ ਕਿਸੇ ਵੀ ਸੰਗਠਨ ਨਾਲ ਸਬੰਧਤ ਨਹੀਂ ਹਨ। ਪੁਲਿਸ ਦਾ ਕਹਿਣਾ ਹੈ ਕਿ ਵਟਸਐਪ ਗਰੁੱਪ 'ਯੂਨੀਟੀ ਅਗੇਂਸਟ ਲੈਫ਼ਟ' ਦੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਦੇ ਬੁਲਾਰੇ ਐਮਐਸ ਰੰਧਾਵਾ ਨੇ ਕਿਹਾ ਕਿ ਜੇਐਨਯੂ ਹਿੰਸਾ ਵਿੱਚ ਗ਼ਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਜਾਣਕਾਰੀ ਦੇਣ ਦਾ ਉਦੇਸ਼ ਤੱਥਾਂ ਨੂੰ ਸਹੀ ਰੱਖਣਾ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਉੱਥੇ ਹੀ ਡੀਸੀਪੀ (ਕ੍ਰਾਈਮ ਬ੍ਰਾਂਚ) ਨੇ ਕਿਹਾ ਕਿ ਚਾਰ ਸੰਗਠਨਾਂ (ਏਆਈਐਸਐਫ, ਏਆਈਐਸਏ, ਐਸਐਫਆਈ, ਡੀਐਸਯੂ) ਜੇਐਨਯੂ ਵਿੱਚ ਚੱਲ ਰਹੇ ਸਰਦ ਰੁੱਤ ਸੈਸ਼ਨ ਦੀ ਰਜਿਸਟਰੇਸ਼ਨ ਦੇ ਵਿਰੁੱਧ ਸਨ, ਪਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਰਜਿਸਟਰ ਹੋਣਾ ਚਾਹੁੰਦੇ ਸਨ, ਪਰ ਇਹ ਸੰਸਥਾਵਾਂ ਜੋ ਵਿਦਿਆਰਥੀ ਯੂਨੀਅਨ ਦਾ ਹਿੱਸਾ ਹਨ, ਉਹ ਰਜਿਸਟਰੇਸ਼ਨ ਕਰਨ ਨਹੀਂ ਦੇ ਰਹੇ ਸਨ। ਉਨ੍ਹਾਂ ਨੂੰ ਡਰਾ ਧਮਕਾ ਰਹੇ ਸਨ। 3 ਜਨਵਰੀ ਨੂੰ ਇਨ੍ਹਾਂ ਸੰਗਠਨਾਂ ਦੇ ਵਰਕਰਾਂ ਨੇ ਸਰਵਰ ਨਾਲ ਛੇੜਛਾੜ ਕੀਤੀ। ਜਿਸ ਤੋਂ ਬਾਅਦ ਜੇਐਨਯੂ ਪ੍ਰਸ਼ਾਸਨ ਨੇ ਇਸ ਬਾਰੇ ਸ਼ਿਕਾਇਤ ਕੀਤੀ ਸੀ।