ਪੰਜਾਬ

punjab

ETV Bharat / bharat

JNU ਹਿੰਸਾ: ਖੱਬੇ ਤੇ ਸੱਜੇ ਪੱਖੀ ਪਾਰਟੀਆਂ ਨੇ ਕੱਢਿਆ ਸ਼ਾਂਤੀ ਮਾਰਚ - JNU violence

ਜੇਐੱਨਯੂ 'ਚ ਵਿਗੜ ਰਹੇ ਮਾਹੌਲ ਵਿਚਾਲੇ ਖੱਬੇ ਅਤੇ ਸੱਜੇ ਪੱਖੀ ਪਾਰਟੀਆਂ ਨੇ ਸ਼ਾਂਤੀ ਮਾਰਚ ਕੱਢਿਆ। ਇਕ ਪਾਸੇ, ਏਬੀਵੀਪੀ ਦੇ ਸੈਂਕੜੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਸ਼ਾਂਤੀ ਮਾਰਚ ਕੱਢਿਆ, ਦੂਜੇ ਪਾਸੇ ਖੱਬੇ ਪੱਖੀ ਵਿਦਿਆਰਥੀਆਂ ਨੇ ਮਨੁੱਖੀ ਲੜੀ ਬਣਾ ਕੇ ਮਾਰਚ ਕੱਢਿਆ।

Left and right organizations organize peace march
ਫ਼ੋੋਟੋ

By

Published : Jan 11, 2020, 1:22 PM IST

ਨਵੀਂ ਦਿੱਲੀ: ਜੇਐਨਯੂ 'ਚ ਵਿਗੜ ਰਹੇ ਮਾਹੌਲ ਦਰਮਿਆਨ ਖੱਬੇ ਅਤੇ ਸੱਜੇ ਪਾਰਟੀਆਂ ਨੇ ਸ਼ਾਂਤੀ ਮਾਰਚ ਕੱਢਿਆ। ਇਕ ਪਾਸੇ, ਏਬੀਵੀਪੀ ਦੇ ਸੈਂਕੜੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਸ਼ਾਂਤੀ ਮਾਰਚ ਕੱਢਿਆ ਤੇ ਦੂਜੇ ਪਾਸੇ ਖੱਬੇ ਪੱਖੀ ਦੇ ਵਿਦਿਆਰਥੀਆਂ ਨੇ ਮਨੁੱਖੀ ਲੜੀ ਬਣਾ ਕੇ ਮਾਰਚ ਕੱਢਿਆ।

ਦੱਸ ਦਈਏ ਕਿ ਪੁਲਿਸ ਵੀ ਇਸ ਵਾਰ ਬਹੁਤ ਹੀ ਭਰੋਸੇਮੰਦ ਦਿਖਾਈ ਦਿੱਤੀ। ਇਸ ਦੇ ਨਾਲ ਹੀ ਦੋਵੇਂ ਵਿਦਿਆਰਥੀ ਧਿਰਾਂ ਵਿਚਾਲੇ ਦਿੱਲੀ ਪੁਲਿਸ ਦੇ ਕਰਮਚਾਰੀ ਕਾਇਮ ਰਹੇ ਹਨ ਤਾਂ ਜੋ ਕੈਂਪਸ ਦਾ ਵਾਤਾਵਰਣ ਕਿਸੇ ਵੀ ਤਰੀਕੇ ਨਾਲ ਖ਼ਰਾਬ ਨਾ ਹੋਵੇ।

ਇਹ ਮਾਰਚ ਸਾਬਰਮਤੀ ਟੀ ਪੁਆਇੰਟ ਤੋਂ ਜੇਐਨਯੂ ਦੇ ਮੁੱਖ ਗੇਟ ਤੱਕ ਕੱਢਿਆ ਗਿਆ। ਸਹਿਯੋਗੀ ਵਿਦਿਆਰਥੀ ਅਤੇ ਏਬੀਵੀਪੀ ਦੇ ਪ੍ਰੋਫੈਸਰ ਦਾ ਕਹਿਣਾ ਹੈ ਕਿ 5 ਜਨਵਰੀ ਨੂੰ ਜਿਹੜੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਤੋੜ-ਫੋੜ ਕੀਤੀ ਸੀ ਉਸ ਲਈ ਖੱਬੇ ਪੱਖ ਦੇ ਵਿਦਿਆਰਥੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ: ਲਹਿਰਾਗਾਗਾ: ਪੰਜਾਬੀ ਲੋਕ ਮੰਚ ਨੇ ਕਰਵਾਇਆ ਸੱਭਿਆਚਾਰਕ ਮੇਲਾ

ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਸਾਰੀਆਂ ਪੁਰਾਣੀਆਂ ਚੀਜ਼ਾਂ ਨੂੰ ਭੁੱਲਣ ਤੋਂ ਬਾਅਦ, ਕੈਂਪਸ ਵਿੱਚ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ। ਇਹ ਵੀ ਕਿਹਾ ਕਿ ਜਿਹੜੀ ਰਜਿਸਟ੍ਰੇਸ਼ਨ ਰੁਕੀ ਹੈ ਉਸ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇ ਅਤੇ ਕੈਂਪਸ ਦੇ ਵਾਤਾਵਰਣ ਨੂੰ ਸਕਾਰਾਤਮਕ ਬਣਾਇਆ ਜਾਵੇ।

ਜੇਐਨਯੂ ਵਿੱਚ, ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਦਿਆਰਥੀਆਂ ਦੇ ਵਿਵਾਦ ਵਿੱਚ ਖੱਬੇ ਅਤੇ ਸੱਜੇ ਸੰਗਠਨਾਂ ਨੇ ਸ਼ਾਂਤੀ ਮਾਰਚ ਕੱਢਿਆ। ਪਿਛਲੇ ਦਿਨੀ ਹੀ ਘਟਨਾ ਦੇ ਮੱਦੇਨਜ਼ਰ, ਇਸ ਮਾਰਚ 'ਚ ਦਿੱਲੀ ਪੁਲਿਸ ਵੱਡੀ ਗਿਣਤੀ ਵਿੱਚ ਮੌਜੂਦ ਸੀ।

For All Latest Updates

ABOUT THE AUTHOR

...view details