ਪੰਜਾਬ

punjab

ETV Bharat / bharat

ਹਰਿਆਣਾ ਚੋਣਾਂ: ਰੁਝਾਨਾਂ ਮੁਤਾਬਕ ਜੇਜੇਪੀ ਕੋਲ ਸੱਤਾ ਦੀ ਚਾਬੀ - jjp haryana polls

ਤਾਜ਼ਾ ਰੁਝਾਨਾਂ ‘ਚ ਜੇਜੇਪੀ ਨੂੰ ਚੰਗੀ ਲੀਡ ਮਿਲਦੀ ਨਜ਼ਰ ਆ ਰਹੀ ਹੈ। ਜੇਜੇਪੀ ਇਸ ਵਾਰ ਹਰਿਆਣਾ ‘ਚ ਸਰਕਾਰ ਬਣਾਉਣ ਲਈ ਕਿੰਗ ਮੇਕਰ ਸਾਬਤ ਹੋ ਸਕਦੀ ਹੈ।

ਫ਼ੋਟੋ

By

Published : Oct 24, 2019, 12:24 PM IST

Updated : Oct 24, 2019, 12:35 PM IST

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿਵੇਂ-ਜਿਵੇਂ ਸਾਫ਼ ਹੋ ਰਹੇ ਹਨ, ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਤਾਜ਼ਾ ਰੁਝਾਨਾਂ ‘ਚ ਜੇਜੇਪੀ ਨੂੰ ਚੰਗੀ ਲੀਡ ਮਿਲਦੀ ਨਜ਼ਰ ਆ ਰਹੀ ਹੈ। ਉਹ ਇਸ ਵਾਰ ਹਰਿਆਣਾ ‘ਚ ਸਰਕਾਰ ਬਣਾਉਣ ਲਈ ਕਿੰਗ ਮੇਕਰ ਸਾਬਤ ਹੋ ਸਕਦੀ ਹੈ।

ਸਾਲ ਤੋਂ ਵੀ ਘੱਟ ਸਮੇਂ ‘ਚ ਜੇਜੇਪੀ ਹਰਿਆਣਾ ‘ਚ 10 ਦੇ ਕਰੀਬ ਸੀਟਾਂ ‘ਤੇ ਜਿੱਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਜੇ ਹਰਿਆਣਾ ‘ਚ ਬੀਜੇਪੀ ਤੇ ਕਾਂਗਰਸ ਨੂੰ ਬਹੁਮਤ ਨਹੀਂ ਮਿਲਦਾ ਤਾਂ ਜੇਜੇਪੀ ਹੱਥ ਸੱਤਾ ਬਣਾਉਣ ਦੀ ਚਾਬੀ ਆ ਜਾਵੇਗੀ।

ਹਰਿਆਣਾ ਦੀ ਰਾਜਨੀਤੀ ‘ਚ ਜੇਜੇਪੀ ਦਾ ਸਫ਼ਰ ਜੀਂਦ ਜ਼ਿਮਨੀ ਚੋਣਾਂ ਤੋਂ ਹੋਈ ਸੀ। ਜਿੱਥੇ ਜੇਜੇਪੀ ਨੇ ਦੁਸ਼ਿਅੰਤ ਚੌਟਾਲਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਜੀਂਦ ਜ਼ਿਮਨੀ ਚੋਣਾਂ ‘ਚ ਜੇਜੇਪੀ ਨੇ ਸਭ ਨੂੰ ਹੈਰਾਨ ਕਰ 40 ਹਜ਼ਾਰ ਵੋਟਾਂ ਹਾਸਲ ਕੀਤੀਆਂ ਸੀ।

ਇਸ ਦੇ ਨਾਲ ਹੀ ਰੁਝਾਨਾਂ ਨੂੰ ਵੇਖ ਕੇ ਕਾਂਗਰਸ ਦੇ ਖੇਮੇ 'ਚ ਖੁਸ਼ੀ ਨਜ਼ਰ ਆ ਰਹੀ ਹੈ। ਬੇਸ਼ੱਕ ਕਾਂਗਰਸ ਬਹੁਮਤ ਤੋਂ ਕਾਫੀ ਪਿੱਛੇ ਹੈ ਪਰ ਸਾਹਮਣੇ ਆ ਰਹੇ ਨਤੀਜੇ ਉਨ੍ਹਾਂ ਲਈ ਕਾਫੀ ਚੰਗੇ ਹਨ। ਹੁੱਡਾ ਦੀ ਨੁਮਾਇੰਦਗੀ ‘ਚ ਪਾਰਟੀ ਸੂਬੇ ‘ਚ ਕਰੜੀ ਟੱਕਰ ਦਿੰਦੀ ਨਜ਼ਰ ਆ ਰਹੀ ਹੈ।

ਹਾਲਾਂਕਿ ਹੁੱਡਾ ਨੇ ਜੇਜੇਪੀ ਨਾਲ ਗਠਬੰਧਨ ਸਰਕਾਰ ਬਣਾਉਣ ‘ਤੇ ਅਜੇ ਕਈ ਪ੍ਰਤੀਕ੍ਰਿਆ ਨਹੀਂ ਦਿੱਤੀ ਪਰ ਸੂਤਰਾਂ ਮੁਤਾਬਕ ਇਸ ਸਬੰਧੀ ਕਾਂਗਰਸ ਵੱਲੋਂ ਜੇਜੇਪੀ ਕੋਲ ਪਹੁੰਚ ਕੀਤੀ ਗਈ ਹੈ।

Last Updated : Oct 24, 2019, 12:35 PM IST

ABOUT THE AUTHOR

...view details