ਨਵੀਂ ਦਿੱਲੀ / ਚੰਡੀਗੜ੍ਹ: ਭਾਜਪਾ ਅਤੇ ਜੇਜੇਪੀ ਦੀ ਸਾਂਝੀ ਬੈਠਕ ਦਿੱਲੀ ਵਿੱਚ ਹੋਈ ਹੈ। ਇਸ ਬੈਠਕ ਵਿਚ ਭਾਜਪਾ ਅਤੇ ਜੇਜੇਪੀ ਦੇ ਗੱਠਜੋੜ ਬਾਰੇ ਵਿਚਾਰ ਵਟਾਂਦਰੇ ਹੋਏ। ਜੇਜੇਪੀ ਨੇਤਾ ਦੁਸ਼ਯੰਤ ਚੌਟਾਲਾ ਭਾਜਪਾ ਨੇਤਾ ਅਨੁਰਾਗ ਠਾਕੁਰ ਨਾਲ ਮੀਟਿੰਗ ਵਿੱਚ ਪਹੁੰਚੇ। ਇਸ ਮੀਟਿੰਗ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਕਾਰਜਕਾਰੀ ਪ੍ਰਧਾਨ ਜੇਪੀ ਨੱਢਾ, ਮਨੋਹਰ ਲਾਲ ਅਤੇ ਭਾਜਪਾ ਦੇ ਸਾਰੇ ਵੱਡੇ ਆਗੂ ਮੌਜੂਦ ਰਹੇ।
ਮੀਟਿੰਗ ਤੋਂ ਬਾਅਦਕੀਤੀਪ੍ਰੈਸ ਕਾਨਫ਼ਰੰਸ
ਬੈਠਕ ਤੋਂ ਬਾਅਦ ਦੋਵਾਂ ਧਿਰਾਂ ਨੇ ਇੱਕ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਇਸ ਪ੍ਰੈਸ ਕਾਨਫ਼ਰੰਸ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਭਾਜਪਾ ਪਾਰਟੀ ਵੱਲੋਂ ਹੋਣਗੇ ਅਤੇ ਉਪ ਮੁੱਖ ਮੰਤਰੀ ਜੇਜੇਪੀ ਪਾਰਟੀ ਤੋਂ ਹੋਣਗੇ। ਗੱਠਜੋੜ ਨੂੰ ਸੁਤੰਤਰ ਵਿਧਾਇਕਾਂ ਦਾ ਸਮਰਥਨ ਵੀ ਪ੍ਰਾਪਤ ਹੈ। ਇਸ ਦੇ ਨਾਲ ਹੀ, ਅਮਿਤ ਸ਼ਾਹ ਨੇ ਕਿਹਾ ਕਿ ਨੇਤਾ ਦੀ ਸਹੀ ਚੋਣ ਕਰਨ ਤੋਂ ਬਾਅਦ ਕੱਲ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਹਰਿਆਣਾ ਦੇ ਲੋਕਾਂ ਦੀ ਭਾਵਨਾ ਨੂੰ ਧਿਆਨ ਵਿਚ ਰੱਖਦਿਆਂ, ਭਾਜਪਾ ਅਤੇ ਜੇਜੇਪੀ ਨੇ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋਂ ਧਨਤੇਰਸ 'ਤੇ ਰਿਹਾ ਪੀਐਮ ਮੋਦੀ ਦਾ ਦਬਦਬਾ, ਲੋਕ ਖ਼ਰੀਦ ਰਹੇ ‘ਮੋਦੀ ਦੇ ਸਿੱਕੇ’