ਨਵੀਂ ਦਿੱਲੀ/ਹਰਿਆਣਾ: ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਕਾਰਨ ਦਿੱਲੀ-ਹਰਿਆਣਾ ਦਾ ਝੜੋਦਾ ਬਾਰਡਰ ਵੀ ਸੀਲ ਕਰ ਦਿੱਤਾ ਗਿਆ ਹੈ। ਇੱਕ ਦਿਨ ਪਹਿਲਾਂ ਬਾਰਡਰ 'ਤੇ ਆਵਾਜਾਈ ਚਲ ਰਹੀ ਸੀ। ਜੋ ਲੋਕ ਦਿੱਲੀ ਤੋਂ ਹਰਿਆਣਾ ਵੱਲ ਆ ਰਹੇ ਸੀ, ਉਨ੍ਹਾਂ ਨੂੰ ਆਉਣ ਦਿੱਤਾ ਜਾ ਰਿਹਾ ਸੀ। ਦੂਜੇ ਪਾਸੇ ਜੋ ਲੋਕ ਹਰਿਆਣਾ ਤੋਂ ਦਿੱਲੀ ਵੱਲ ਜਾ ਰਹੇ ਸਨ ਉਨ੍ਹਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ, ਜਦੋਂ ਇਹ ਸਾਫ਼ ਹੋ ਜਾਂਦਾ ਸੀ ਕਿ ਇਹ ਪ੍ਰਦਰਸ਼ਨਕਰੀ ਨਹੀਂ ਹਨ ਉਦੋਂ ਹੀ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਸੀ।
ਦਿੱਲੀ-ਹਰਿਆਣਾ ਦਾ ਝੜੋਦਾ ਬਾਰਡਰ ਵੀ ਸੀਲ, ਆਵਾਜਾਈ ਠੱਪ - ਡਬਲ ਬੈਰੀਕੇਡਿੰਗ
ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਦਿੱਲੀ ਹਰਿਆਣਾ ਦਾ ਝੜੋਦਾ ਬਾਰਡਰ ਵੀ ਸਾਲ ਕਰ ਦਿੱਤਾ ਗਿਆ ਹੈ। ਇਹ ਬਾਰਡਰ ਰੋਹਤਕ ਬਹਾਦੁਰਗੜ੍ਹ ਮੇਨ ਰੋਡ ਦੇ ਨਾਲ ਲੱਗਿਆ ਹੋਇਆ ਹੈ।
ਝੜੋਦਾ ਬਾਰਡਰ ਵੀ ਸੀਲ,
ਡਬਲ ਬੈਰੀਕੇਡਿੰਗ ਅਤੇ ਟਰੱਕ ਲਾ ਕੇ ਬੰਦ ਕੀਤਾ ਗਿਆ ਰਾਹ
ਹੁਣ ਇਸ ਬਾਰਡਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਭਾਰੀ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਹੈ। ਡਬਲ ਬੈਰੀਕੇਡਿੰਗ ਕਰਕੇ ਰਾਹ ਨੂੰ ਬੰਦ ਕੀਤਾ ਗਿਆ ਹੈ। ਰਾਹ ਨੂੰ ਪੂਰੀ ਤਰ੍ਹਾਂ ਘੇਰਾਬੰਦੀ ਕਰਨ ਦੇ ਲਈ ਟਰੱਕ ਲਾ ਰਾਹ ਨੂੰ ਬੰਦ ਕੀਤਾ ਗਿਆ ਹੈ।