ਪੰਜਾਬ

punjab

ETV Bharat / bharat

ਝਾਰਖੰਡ ਵਿਧਾਨਸਭਾ ਚੋਣਾਂ: 17 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, 309 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ - ਝਾਰਖੰਡ

ਝਾਰਖੰਡ ਵਿਧਾਨਸਭਾ ਦੇ ਤੀਜੇ ਗੇੜ ਦੀਆਂ ਚੋਣਾਂ ਲਈ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ। 17 ਸੀਟਾਂ 'ਤੇ 309 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਹੈ ਅਤੇ ਲਗਭਗ 56 ਲੱਖ ਵੋਟਰ ਅੱਜ ਵੋਟ ਪਾਉਣਗੇ। ਹੁਣ ਤੱਕ ਹੋਈਆਂ 2 ਗੇੜਾਂ ਦੀਆਂ ਚੋਣਾਂ ਵਿੱਚ 60 ਫੀਸਦ ਤੱਕ ਦੀ ਵੋਟਿੰਗ ਹੋ ਚੁੱਕੀ ਹੈ।

ਫੋਟੋ
ਫੋਟੋ

By

Published : Dec 12, 2019, 8:07 AM IST

ਰਾਂਚੀ: ਝਾਰਖੰਡ ਵਿਚ ਤੀਜੇ ਗੇੜ ਦੀਆਂ 17 ਸੀਟਾਂ 'ਤੇ ਮਤਦਾਨ ਸਵੇਰੇ 7 ਵਜੇ ਤੋਂ ਜਾਰੀ ਹੈ। ਸ਼ੁਰੂਆਤੀ ਪੋਲਿੰਗ 'ਚ ਕੁਝ ਥਾਵਾਂ 'ਤੇ ਈਵੀਐਮ ਖਰਾਬ ਹੋਣ ਦੀ ਖਬਰ ਮਿਲੀ ਹੈ। ਇਸ ਗੇੜ ਵਿਚ 309 ਉਮੀਦਵਾਰ ਅਤੇ ਲਗਭਗ 56 ਲੱਖ ਵੋਟਰ ਹਨ। ਹੁਣ ਤੱਕ ਹੋਈਆਂ 2 ਗੇੜਾਂ ਦੀਆਂ ਚੋਣਾਂ ਵਿੱਚ 60 ਫੀਸਦ ਤੱਕ ਦੀ ਵੋਟਿੰਗ ਹੋ ਚੁੱਕੀ ਹੈ। ਅੱਜ ਏਜੇਐਸਯੂ ਸੁਪਰੀਮੋ ਸੁਦੇਸ਼ ਮਹਾਤੋ, ਵਿਕਾਸ ਮੰਤਰੀ ਸੀ ਪੀ ਸਿੰਘ, ਸਿੱਖਿਆ ਮੰਤਰੀ ਨੀਰਾ ਯਾਦਵ ਅਤੇ ਜੇਵੀਐਮ ਸੁਪਰੀਮੋ ਬਾਬੂ ਲਾਲ ਮਾਰਾਂਡੀ ਦੀ ਕਿਸਮਤ ਦਾ ਫੈਸਲਾ ਈਵੀਐਮ ਵਿੱਚ ਕੈਦ ਹੋਵੇਗਾ।

  • ਤੀਜੇ ਗੇੜ ਦੀਆਂ 17 ਸੀਟਾਂ 'ਤੇ ਵੋਟਿੰਗ
  • ਕੁੱਲ 309 ਉਮੀਦਵਾਰ
  • 32 ਮਹਿਲਾ ਉਮੀਦਵਾਰ
  • ਕੁੱਲ ਵੋਟਰ 56,18,267
  • ਮਰਦ ਵੋਟਰ 29,37,976
  • ਮਹਿਲਾ ਵੋਟਰ 26,80,205
  • ਤੀਜੇ ਲਿੰਗ ਦੇ ਵੋਟਰ 86
  • ਨਵੇਂ ਵੋਟਰ 1,44,153
  • ਕੁੱਲ ਪੋਲਿੰਗ ਸਟੇਸ਼ਨ 7016

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸੂਬੇ ਦੇ ਲੋਕਾਂ ਨੂੰ ਵੱਧ-ਚੜ੍ਹ ਕੇ ਆਪਣੇ ਜੰਮਹੂਰੀ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।

ਚੌਥੇ ਗੇੜ ਲਈ ਪ੍ਰਚਾਰ ਜਾਰੀ


ਝਾਰਖੰਡ ਵਿਧਾਨਸਭਾ ਚੋਣਾਂ ਦੇ ਚੌਥੇ ਗੇੜ ਲਈ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਰਾਹੁਲ ਗਾਂਧੀ ਅੱਜ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਵੀਰਵਾਰ ਨੂੰ ਧਨਬਾਦ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ, ਜਦਕਿ ਰੱਖਿਆ ਮੰਤਰੀ ਰਾਜਨਾਥ ਸਿੰਘ 3 ਰੈਲੀਆਂ ਤੈਅ ਹਨ।


ਚੌਥੇ ਗੇੜ ਤਹਿਤ 16 ਦਸੰਬਰ ਨੂੰ 15 ਵਿਧਾਨਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇਸੇ ਦੇ ਮੱਦੇਨਜ਼ਰ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਧਨਬਾਦ ਦੇ ਬਰਵੜਾ ਮੈਦਾਨ 'ਚ ਰੈਲੀ ਕਰਨਗੇ ਤੇ ਰੱਖਿਆ ਮੰਤਰੀ ਹਿਰਨਪੁਰ ਬਜ਼ਾਰ, ਦੇਵਰੀ ਬਲਾਕ ਮੈਦਾਨ ਜੰਮੂਆ ਤੇ ਪਾਰਸਨਾਥ ਦਿਗੰਬਰ ਸਕੂਲ ਵਿਖੇ ਜਨਸਭਾ ਨੂੰ ਸੰਬੋਧਨ ਕਰਨਗੇ। ਜਾਣਕਾਰੀ ਮੁਤਾਬਕ ਪੰਜਵੇ ਗੇੜ ਦੀ ਵੋਟਿੰਗ ਲਈ ਪੀਐਮ ਪਰਗਨਾ 'ਚ 15 ਤੇ 17 ਦਸੰਬਰ ਨੂੰ ਪ੍ਰਚਾਰ ਕਰਨਗੇ।

ABOUT THE AUTHOR

...view details