ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ ਮੇਨ 2019 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਪ੍ਰੀਖਿਆ ਵਿੱਚ ਪਟਿਆਲਾ ਦੇ ਜੈਏਸ਼ ਸਿੰਗਲਾ ਤੇ ਦਿੱਲੀ ਦੇ ਸ਼ੁਭਮ ਸ੍ਰੀਵਾਸਤਵ ਨੇ ਜੇਈਈ ਮੇਨ ਟਾਪਰ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ।
JEE Main Result 2019: ਜੈਏਸ਼ ਸਿੰਗਲਾ ਤੇ ਸ਼ੁਭਮ ਸ੍ਰੀਵਾਸਤਵ ਨੇ ਕੀਤਾ ਟਾਪ - ਐਨਟੀਏ
ਬੀਤੀ ਰਾਤ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਜੇਈਈ ਮੇਨ 2019 ਦੇ ਨਤੀਜਿਆਂ 'ਤੇ ਰੈਕਿੰਗ ਦਾ ਐਲਾਨ ਕਰ ਦਿੱਤਾ ਹੈ।
ਫ਼ਾਇਲ ਫ਼ੋਟੋ
ਦੱਸ ਦਈਏ, ਜੇਈਈ ਮੇਨ ਦਾ ਨਤੀਜਾ ਅਤੇ ਉਸ ਦੀ ਰੈਕਿੰਗ ਅਧਿਕਾਰਿਤ ਵੈਬਸਾਈਟ jeemain.nic.in ’ਤੇ ਵੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪ੍ਰੀਖਿਆ ਦੀ ਉੱਤਰ ਕਾਪੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ।
ਇਸ ਸਬੰਧੀ ਐੱਨਟੀਏ ਨੇ ਪਹਿਲਾਂ ਕਿਹਾ ਸੀ ਕਿ ਨਤੀਜਾ 30 ਅਪ੍ਰੈਲ ਤੱਕ ਐਲਾਨ ਕੀਤਾ ਜਾਵੇਗਾ। ਇਸ ਵਾਰ ਲਗਭਗ ਢਾਈ ਤੋਂ ਤਿੰਨ ਲੱਖ ਵਿਦਿਆਰਥੀ ਜੇਈਏ ਐਡਵਾਂਸ ਲਈ ਕੁਆਲੀਫ਼ਾਈ ਕਰਾਉਣ ਦੀ ਤਿਆਰੀ ਵਿੱਚ ਹਨ। ਐੱਨਟੀਏ ਨੇ ਅਪ੍ਰੈਲ ਦੇ ਪਹਿਲੇ ਅਤੇ ਦੂਜੇ ਹਫ਼ਤੇ 'ਚ ਇਸ ਪ੍ਰੀਖਿਆ ਦੀ ਕਾਰਵਾਈ ਕੀਤੀ ਸੀ।