ਨਵੀਂ ਦਿੱਲੀ: ਦੇਸ਼ ਭਰ ਵਿੱਚ ਰਾਜਨੀਤਿਕ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਜ ਜੇਈਈ ਮੇਨ ਪ੍ਰੀਖਿਆ 1 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਦਿੱਲੀ ਦੇ 18 ਪ੍ਰੀਖਿਆ ਕੇਂਦਰਾਂ 'ਤੇ 37 ਹਜ਼ਾਰ ਤੋਂ ਵੱਧ ਉਮੀਦਵਾਰ ਪ੍ਰੀਖਿਆ ਦੇਣਗੇ। ਇਹ ਪ੍ਰੀਖਿਆ ਰਾਸ਼ਟਰੀ ਪ੍ਰੀਖਿਆ ਏਜੰਸੀ ਦੁਆਰਾ ਕਰਵਾਈ ਜਾ ਰਹੀ ਹੈ।
ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਲਾਗ ਤੋਂ ਬਚਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਹਨ। ਉਮੀਦਵਾਰ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੀ ਕੇਂਦਰ ਅੰਦਰ ਬੈਠਣਗੇ। ਐਂਟਰੀ ਗੇਟ 'ਤੇ ਉਨ੍ਹਾਂ ਨੂੰ ਇਕ ਨਵਾਂ ਮਾਸਕ ਵੀ ਦਿੱਤਾ ਜਾਵੇਗਾ।
ਜੇਈਈ ਮੇਨ ਦੀ ਪ੍ਰੀਖਿਆ ਮੰਗਲਵਾਰ ਸਵੇਰੇ 9 ਵਜੇ ਹੈ, ਬੰਬੇ ਹਾਈ ਕੋਰਟ ਨੇ ਸਵੇਰੇ 8:30 ਵਜੇ ਪ੍ਰੀਖਿਆ ਦੇ ਮੁਲਤਵੀ ਕਰਨ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ। ਇਸ ਦੌਰਾਨ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਜੇਈਈ ਪ੍ਰੀਖਿਆ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜੋ ਹੜ੍ਹ ਨਾਲ ਪ੍ਰਭਾਵਿਤ ਹਨ ਅਤੇ ਪ੍ਰੀਖਿਆ ਕੇਂਦਰਾਂ ਤੱਕ ਨਹੀਂ ਪਹੁੰਚ ਸਕਦੇ ਉਹ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਉੱਤੇ ਅਰਜ਼ੀ ਦੇ ਸਕਦੇ ਹਨ।
ਜੇਈਈ ਦੀ ਪ੍ਰੀਖਿਆ ਦੇਣ ਲਈ ਵੱਧ-ਵੱਖ ਥਾਵਾਂ ਉੱਤੋਂ ਵਿਦਿਆਰਥੀ ਪਹੁੰਚੇ ਹਨ।