ਪਟਨਾ: ਜਨਤਾ ਦਲ ਯੂਨਾਈਟਿਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਲਖਨਊ ਵਿੱਚ ਉਨ੍ਹਾਂ ਦੇ ਦਿੱਤੇ ਇੱਕ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲਖਨਊ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਉਹ ਸੀਏਏ ਵਿਰੁੱਧ ਕਿੰਨਾ ਵੀ ਪ੍ਰਦਰਸ਼ਨ ਕਰਨ, ਪਰ CAA ਨੂੰ ਵਾਪਿਸ ਨਹੀਂ ਲਿਆ ਜਾਵੇਗਾ। ਇਸ 'ਤੇ ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ ਟਵੀਟ ਕਰ ਕਿਹਾ ਕਿ ਨਾਗਰਿਕਾਂ ਦੀ ਅਸਹਿਮਤੀ ਨੂੰ ਖਾਰਿਜ ਕਰਨਾ ਕਿਸੇ ਵੀ ਸਰਕਾਰ ਦੀ ਤਾਕਤ ਦਾ ਸੰਕੇਤ ਨਹੀਂ ਹੈ।
ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਟਵੀਟ ਵਿੱਚ ਲਿਖਿਆ, "ਨਾਗਰਿਕਾਂ ਦੀ ਅਸਹਿਮਤੀ ਨੂੰ ਖਾਰਿਜ ਕਰਨਾ ਕਿਸੇ ਵੀ ਸਰਕਾਰ ਦੀ ਤਾਕਤ ਦਾ ਸੰਕੇਤ ਨਹੀਂ ਹੈ। ਅਮਿਤ ਸ਼ਾਹ ਜੀ, ਜੇ ਤੁਸੀਂ ਉਨ੍ਹਾਂ ਲੋਕਾਂ ਦੀ ਪਰਵਾਹ ਨਹੀਂ ਕਰਦੇ ਜਿਹੜੇ ਸੀਏਏ ਤੇ ਐਨਆਰਸੀ ਦਾ ਵਿਰੋਧ ਕਰਦੇ ਹਨ, ਤਾਂ ਤੁਸੀਂ ਕਿਉਂ ਅੱਗੇ ਨਹੀਂ ਵੱਧ ਰਹੇ ਅਤੇ ਕਿਉਂ ਤੁਸੀਂ ਇਸ ਨੂੰ ਕਰੋਨੋਲਾੱਜੀ ਦੇ ਤਹਿਤ ਸੀਏਏ ਅਤੇ ਐਨਆਰਸੀ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।"
ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਦਾ ਵਿਰੋਧ ਕਰ ਰਹੀਆਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਜੇ ਵਿਰੋਧ ਕਰਨਾ ਹੈ ਤਾਂ ਕਰੇ, ਪਰ ਸੀਏਏ ਵਾਪਸ ਨਹੀਂ ਲਿਆ ਜਾਵੇਗਾ।