ਰਿਸ਼ੀਕੇਸ਼: ਕੌਡੀਆਲਾ ਨੇੜੇ ਭਾਰੀ ਚੱਟਾਨਾਂ ਖਿਸਕਣ ਕਾਰਨ ਇੱਕ ਜੇਸੀਬੀ ਤੇ ਪੋਕਲੇਨ ਖੱਡ ਵਿੱਚ ਡਿੱਗ ਗਈ ਹੈ। ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ 2 ਪੰਜਾਬ ਦੇ ਲੋਕ ਸ਼ਾਮਲ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਕੰਮ ਖ਼ਤਮ ਕਰਕੇ ਵਾਪਸ ਆ ਰਹੇ ਸੀ ਅਤੇ ਇਸੇ ਦੌਰਾਨ ਅਚਾਨਕ ਢਿੱਗਾਂ ਡਿੱਗ ਗਈਆਂ ਜਿਸ ਕਾਰਨ ਇਹ ਸਾਰੇ ਲੋਕ ਮਲਬੇ ਹੇਠ ਦੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਐਸਡੀਆਰਐਫ ਦੀ ਟੀਮ ਮੌਕੇ ਉੱਤੇ ਪਹੁੰਚੀ।