ਜਸ਼ਪੁਰ: ਸੂਬਾ ਸਰਕਾਰ ਨੇ ਇਸ ਸਾਲ ਅਕਤੂਬਰ ਮਹੀਨੇ ਤੋਂ ਕੁਪੋਸ਼ਣ ਦੀ ਸਮੱਸਿਆਂ ਤੋਂ ਨਿਜੱਠਣ ਲਈ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਨੂੰ ਸੰਤੁਲਤ ਭੋਜਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਸਰਕਾਰ ਵੱਲੋਂ ਪਹਿਲ ਦੀ ਉਡੀਕ ਨਾ ਕਰਦਿਆਂ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਲਈ ਸੰਤੁਲਤ ਭੋਜਨ ਮੁਹੱਈਆ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਸਮਾਜਕ ਕੰਮ ਬਗੀਚਾ ਜਨਪਦ ਦੇ ਬੀਈਓ ਮਨੀਰਾਮ ਯਾਦਵ ਨੇ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਹਰ ਮਹੀਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਤੋਂ ਕਿਸੇ ਵੀ ਸਕੂਲ ਦੇ ਬੱਚਿਆਂ ਨੂੰ ਸੰਤੁਲਤ ਭੋਜਨ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਬਗੀਚਾ ਵਿਕਾਸਖੰਡ ਦੇ ਪ੍ਰਾਇਮਰੀ ਅਤੇ ਮੀਡੀਅਮ ਸਕੂਲ ਸ਼ਾਲਾ ਚੰਦੂਪਾਠ 'ਚ ਖ਼ੁਦ ਬੱਚਿਆਂ ਨਾਲ ਬੈਠ ਕੇ ਭੋਜਨ ਕਰਕੇ ਕੀਤੀ। ਸੰਤੁਲਤ ਭੋਜਨ ਵਿੱਚ ਬੱਚਿਆਂ ਨੂੰ ਮਟਰ-ਪਨੀਰ, ਦੋ ਤਰ੍ਹਾਂ ਦੀ ਸਬਜ਼ੀ, ਪੂੜੀਆਂ , ਦਾਲ਼-ਚੌਲ਼, ਖ਼ੀਰ, ਸਲਾਦ ਅਦਿ ਦਿੱਤਾ ਗਿਆ।