ਨਵੀਂ ਦਿੱਲੀ: ਅੱਜ ਦੇਸ਼ ਭਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ। ਕੋਰੋਨਾ ਮਾਹਾਂਮਾਰੀ ਨੂੰ ਵੇਖਦਿਆਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਸ਼ਰਧਾਲੂ ਮੰਦਰਾਂ ਵਿੱਚ ਪੂਜਾ ਕਰ ਰਹੇ ਹਨ।
ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾ ਰਹੇ ਹਨ। ਇਸ ਦੌਰਾਨ ਸ਼ਰਧਾਲੂਆਂ ਨੇ ਮੇਰਠ ਦੇ ਰਾਧਾ ਕ੍ਰਿਸ਼ਨ ਮੰਦਰ ਦੇ ਬਾਹਰ ਭਗਵਾਨ ਕ੍ਰਿਸ਼ਨ ਦੀ ਪੂਜਾ ਕੀਤੀ, ਕਿਉਂਕਿ ਕੋਵਿਡ -19 ਦੇ ਕਾਰਨ ਦਾਖਲੇ 'ਤੇ ਪਾਬੰਦੀ ਹੈ। ਇਕ ਪੁਜਾਰੀ ਨੇ ਕਿਹਾ, "ਪੂਜਾ ਕੀਤੀ ਜਾਏਗੀ ਪਰ ਮੰਦਰ ਸ਼ਰਧਾਲੂਆਂ ਲਈ ਖੁੱਲਾ ਨਹੀਂ ਹੈ।"
ਪੰਜਾਬ ਵਿੱਚ ਲੋਕ ਵੱਖ-ਵੱਖ ਮੰਦਰਾਂ ਵਿੱਚ ਨਤਮਸਤਕ ਹੋ ਰਹੇ ਹਨ ਅਤੇ ਕੋਰੋਨਾ ਮਹਾਂਮਾਰੀ ਕਰਕੇ ਮੰਦਰਾਂ ਵਿੱਚ ਬਹੁਤੇ ਵੱਡੇ ਸਮਾਗਮ ਨਹੀਂ ਕਰਵਾਏ ਜਾ ਰਹੇ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਸਿਆਸੀ ਆਗੂਆਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।