ਜਾਮਤਾੜਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪਰਨੀਤ ਕੌਰ ਦੇ ਖਾਤੇ ਤੋਂ ਲੱਖਾਂ ਰੁਪਏ ਦੀ ਸਾਈਬਰ ਧੋਖਾਧੜੀ ਕਰਨ ਵਾਲੇ ਮੁੱਖ ਮੁਲਜ਼ਮ ਦਾ ਸਥਾਨਕ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਹੈ। ਦੱਸ ਦੇਈਏ ਕਿ ਇਹ ਮੁਲਜ਼ਮ ਪਟਿਆਲਾ ਜੇਲ੍ਹ ਵਿੱਚ ਬੰਦ ਸੀ, ਜਿਸ ਨੂੰ ਜਾਮਤਾੜਾ ਪੁਲਿਸ ਰਿਮਾਂਡ ‘ਤੇ ਲੈ ਆਇਆ ਹੈ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਜਾਮਤਾੜਾ ਦੇ ਵਤੀਰੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਪਰਨੀਤ ਕੌਰ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਭੇਜਿਆ ਜਾਮਤਾੜਾ ਜੇਲ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪਰਨੀਤ ਕੌਰ ਦੇ ਖਾਤੇ ਤੋਂ ਲੱਖਾਂ ਰੁਪਏ ਦੀ ਸਾਈਬਰ ਧੋਖਾਧੜੀ ਕਰਨ ਵਾਲੇ ਮੁੱਖ ਮੁਲਜ਼ਮ ਅਫ਼ਸਰ ਅਲੀ ਨੂੰ ਜਾਮਤਾੜਾ ਪੁਲਿਸ ਨੇ ਰਿਮਾਂਡ 'ਚ ਲਿਆ ਹੈ। ਜਾਮਤਾੜਾ ਸਾਈਬਰ ਥਾਣੇ ਦੀ ਪੁਲਿਸ ਨੇ ਮੁਲਜ਼ਮ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਦੇ ਹੁਕਮਾਂ ਤਹਿਤ ਜਾਮਤਾੜਾ ਜੇਲ ਭੇਜ ਦਿੱਤਾ ਗਿਆ ਹੈ।
ਪਰਨੀਤ ਕੌਰ ਨਾਲ ਲੱਖਾ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਭੇਜਿਆ ਜਾਮਤਾੜਾ ਜੇਲ
ਅਦਾਲਤ ਦੇ ਆਦੇਸ਼ਾਂ ਮੁਤਾਬਕ ਉਸ ਨੂੰ ਜਮਤਾੜਾ ਜੇਲ ਭੇਜ ਦਿੱਤਾ ਗਿਆ ਹੈ। ਮੁੱਖ ਮੁਲਜ਼ਮ ਅਫ਼ਸਰ ਅਲੀ ਜਾਮਵਾੜਾ ਸਾਇਬਰ ਥਾਣਾ ਵਿੱਚ ਇੱਕ ਮਾਮਲੇ ਦਾ ਮੁੱਖ ਮੁਲਜ਼ਮ ਹੈ,ਜੋ ਕਿ ਪਟਿਆਲਾ ਜੇਲ 'ਚ ਬੰਦ ਸੀ। ਦੱਸਣਯੋਗ ਹੈ ਕਿ ਜਾਮਤਾੜਾ ਫੋਫਨਾਦ ਦਾ ਰਹਿਣ ਵਾਲਾ ਸਾਇਬਰ ਮੁਲਜ਼ਮ ਅਤਾਉਲ ਅੰਸਾਰੀ ਨਾਲ ਮਿਲ ਕੇ ਅਫ਼ਸਰ ਅਲੀ ਨੇ ਪਰਨੀਤ ਕੌਰ ਦੇ 23 ਲੱਖ ਰੁਪਏ ਲੁੱਟੇ ਸਨ, ਇਨ੍ਹਾਂ ਪੈਸਿਆ ਨੂੰ ਅਤਾਉਲ ਅੰਸਾਰੀ ਦੇ ਖਾਤੇ 'ਚੋਂ ਵਾਪਸ ਲਏ ਹਨ।