ਸ੍ਰੀਨਗਰ: ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕੰਸਲ ਨੇ ਜੰਮੂ ਕਸ਼ਮੀਰ 'ਚ ਸਾਰੇ ਸਥਾਨਕ ਪ੍ਰੀਪੇਡ ਸਿਮ ਕਾਰਡਾਂ 'ਤੇ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਨੂੰ ਬਹਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਕਸ਼ਮੀਰ ਸੰਭਾਗ 'ਚ ਵੀ ਪ੍ਰੀਪੇਡ ਮੋਬਾਈਲ ਸੇਵਾ 'ਤੇ ਲੱਗੀ ਪਾਬੰਦੀ ਨੂੰ ਹੱਟਾ ਦਿੱਤਾ ਗਿਆ ਹੈ। ਇਹ ਸੇਵਾ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਲਦ ਹੀ ਜੰਮੂ ਤੇ ਕਸ਼ਮੀਰ ਦੇ ਲੋਕ ਇਨ੍ਹਾਂ ਸੇਵਾਵਾਂ ਦਾ ਫਾਇਦਾ ਚੁੱਕ ਸਕਣਗੇ।
jammu kashmir internet services facilities pre paid connections restored ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਸਨਿੱਚਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਸੂਬੇ 'ਚ ਪ੍ਰੀਪੇਡ ਮੋਬਾਈਲ ਸੇਵਾਵਾਂ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ 'ਤੇ ਲੱਗੀ ਰੋਕ ਦੀ ਸਾਵਧਾਨੀਪੂਰਵਕ ਸਮੀਖਿਆ ਕਰਨ ਤੋਂ ਬਾਅਦ ਪੂਰੇ ਸੂਬੇ 'ਚ ਲੋਕਲ ਪ੍ਰੀਪੇਡ ਸਿਮ ਕਾਰਡ 'ਤੇ ਸਾਰੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜੰਮੂ-ਕਸ਼ਮੀਰ ਦੇ ਲਗਭਗ 80% ਸਰਕਾਰੀ ਹਸਪਤਾਲਾਂ 'ਚ ਬਰਾਡਬੈਂਡ ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਹਾਲਾਂਕਿ, ਇਸ ਦਾ ਲਾਭ ਆਮ ਨਾਗਰਿਕਾਂ ਨੂੰ ਮਿਲ ਰਿਹਾ ਸੀ। ਹਸਪਤਾਲਾਂ 'ਚ ਇਹ ਸੇਵਾ ਦਫ਼ਤਰਾਂ ਨਾਲ ਸਬੰਧਤ ਕੰਮਕਾਜ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਸੀ। ਰੋਹਿਤ ਕਾਂਸਲ ਨੇ ਦੱਸਿਆ ਕਿ ਵ੍ਹਾਈਟ ਲਿਸਟਿਡ ਵੈੱਬਸਾਈਟਾਂ ਤਕ ਪਹੁੰਚਣ ਲਈ ਪੋਸਟਪੇਡ ਮੋਬਾਈਲ 'ਤੇ 2G ਮੋਬਾਈਲ ਡਾਟਾ ਕਸ਼ਮੀਰ ਦੇ ਜੰਮੂ, ਕੁਪਵਾੜਾ ਅਤੇ ਬਾਂਦੀਪੋਰਾ ਦੇ ਸਾਰੇ 10 ਜ਼ਿਲ੍ਹਿਆਂ 'ਚ ਚਾਲੂ ਕੀਤਾ ਜਾਵੇਗਾ।
ਜੰਮੂ-ਕਸ਼ਮੀਰ 'ਚ ਮੋਬਾਈਲ ਇੰਟਰਨੈੱਟ ਸੇਵਾ ਦਾ ਫਾਇਦਾ ਸਿਰਫ਼ ਪੋਸਟਪੇਡ ਖ਼ਪਤਕਾਰ ਹੀ ਉਠਾ ਪਾਉਣਗੇ। ਇੰਨਾਂ ਨਹੀਂ ਕਿ ਇਹ ਖਪਤਕਾਰ ਆਪਣੇ ਮੋਬਾਈਲ 'ਤੇ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਸਾਈਟਸ ਨਹੀਂ ਖੋਲ੍ਹ ਸਕਣਗੇ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮੋਬਾਈਲ ਕੰਪਨੀਆਂ ਦੀ ਇਸ ਸ਼ਰਤ ਨਾਲ ਇੰਟਰਨੈੱਟ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਜੇ ਕਿਸੇ ਤਰ੍ਹਾਂ ਦੀ ਵੀ ਸੋਸ਼ਲ ਸਾਈਟਸ ਰਾਹੀਂ ਸੂਬੇ 'ਚ ਫਿਰ ਤੋਂ ਅਸ਼ਾਂਤੀ ਦਾ ਮਾਹੌਲ ਪੈਦਾ ਹੁੰਦਾ ਹੈ, ਜੋ ਸੂਬਾ ਪ੍ਰਸ਼ਾਸਨ ਸਬੰਧਿਤ ਮੋਬਾਈਲ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗਾ।