ਸ੍ਰੀਨਗਰ : ਸ੍ਰੀਨਗਰ ਦੇ ਰੈਨਵਾਰੀ ਇਲਾਕੇ 'ਚ ਸ਼ੱਕੀ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਨਾਕਾ ਟੀਮ 'ਤੇ ਹਮਲਾ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ।
ਜੰਮੂ ਕਸ਼ਮੀਰ: ਸੀਆਰਪੀਐਫ ਦੀ ਟੀਮ 'ਤੇ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਵੱਲੋਂ ਭਾਲ ਮੁਹਿੰਮ ਜਾਰੀ - ਰੈਨਵਾਰੀ ਇਲਾਕਾ,ਸ੍ਰੀਨਗਰ
ਸ੍ਰੀਨਗਰ ਵਿਖੇ, ਸ਼ੱਕੀ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਨਾਕਾ ਟੀਮ 'ਤੇ ਹਮਲਾ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ।
ਸੀਆਰਪੀਐਫ ਦੀ ਟੀਮ 'ਤੇ ਅੱਤਵਾਦੀ ਹਮਲਾ
ਸੀਆਰਪੀਐਫ ਦੇ ਇੱਕ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਅਸੀਂ ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ , ਸੁਰੱਖਿਆ ਬਲ ਦੇ ਜਵਾਨਾਂ 'ਤੇ ਗ੍ਰੇਨੇਡ ਜਾਂ ਕਿਸੇ ਹੋਰ ਚੀਜ਼ ਨਾਲ ਹਮਲਾ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਸ਼ੱਕੀ ਅੱਤਵਾਦੀਆਂ ਨੂੰ ਫੜਨ ਲਈ ਭਾਲ ਮੁਹਿੰਮ ਜਾਰੀ ਹੈ। ਹਲਾਂਕਿ ਹੁਣ ਤੱਕ ਇਸ ਘਟਨਾ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।