ਹੋਰਾਂ ਸ਼ਹਿਰਾਂ 'ਚ ਰਹਿ ਕੇ ਵੀ ਆਪਣੇ ਹਲਕੇ ਦੇ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ ਜੰਮੂ-ਕਸ਼ਮੀਰ ਵਾਸੀ
ਭਾਰਤ ਦੇ ਦੂਜੇ ਸ਼ਹਿਰ 'ਚ ਰਹਿ ਰਹੇ ਜੰਮੂ-ਕਸ਼ਮੀਰ ਦੇ ਲੋਕ ਡਾਕ ਰਾਹੀ ਵੋਟ ਪਾ ਸਕਣਗੇ।
ਚੰਡੀਗੜ੍ਹ: ਹੋਰਨਾਂ ਸੂਬਿਆਂ ਚ ਰਹਿ ਰਹੇ ਜੰਮੂ-ਕਸ਼ਮੀਰ ਵਾਸੀਆਂ ਲਈ ਖ਼ਾਸ ਸੁਵਿਧਾ ਪ੍ਰਦਾਨ ਕੀਤੀ ਗਈ ਹੈ।ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜੰਮੂ-ਕਸ਼ਮੀਰ ਦੇ ਵਸਨੀਕਭਾਰਤ ਦੇ ਦੂਜਿਆਂ ਸ਼ਹਿਰਾਂ 'ਚ ਰਹਿ ਕੇ ਡਾਕ ਜਾਂ ਫ਼ੇਰ ਦਿੱਲੀ, ਊਧਮਪੁਰ ਅਤੇ ਜੰਮੂ ਵਿਖੇ ਸਥਾਪਤ ਕੀਤੇ ਵਿਸ਼ੇਸ਼ ਪੋਲਿੰਗ ਬੂਥਾਂ 'ਤੇ ਵੋਟ ਪਾ ਸਕਦੇ ਹਨ।
ਮੁੱਖ ਚੋਣ ਅਧਿਕਾਰੀ ਨੇ ਵੋਟਿੰਗ ਦੀ ਇਸ ਸੁਵਿਧਾ ਦੇ ਵਿਸ਼ੇ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਦੇ 3 ਸੰਸਦੀ ਚੋਣ ਖੇਤਰਾਂ ਵਿੱਚ ਰਜਿਸਟਰਡ ਵੋਟਰ ਐਮ-ਵੋਟਰ ਬਣਨ ਦੇ ਯੋਗ ਹਨ। ਜੇ ਲੋੜ ਹੋਵੇ ਤਾਂ ਐਮ-ਵੋਟਰ ਫਾਰਮ ਐਮ ਜਾਂ ਫਾਰਮ 12-ਸੀ ਈ.ਸੀ.ਆਈ. ਜਾਂ ਐਨ.ਵੀ.ਐਸ.ਪੀ. ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਬਿਨੈਕਾਰ ਨੂੰ ਫਾਰਮ ਐਮ ਜਾਂ ਫਾਰਮ 12-ਸੀ ਭਰਨ ਬਾਅਦ ਨੇੜਲੇ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓ.) ਨੂੰ ਜੰਮੂ ਤੇ ਕਸ਼ਮੀਰ ਦੇ ਕਮਿਸ਼ਨਰ ਰੈਜ਼ੀਡੈਂਟ ਵੱਲੋਂ ਜਾਰੀ ਕੀਤੇ ਮੌਜੂਦਾ ਰਿਹਾਇਸ਼ੀ ਪਰੂਫ਼ ਅਤੇ ਮਾਈਗ੍ਰੇਸ਼ਨ ਸਰਟੀਫਿਕੇਟ ਨਾਲ ਜਮ੍ਹਾਂ ਕਰਵਾਉਣਾ ਹੋਵੇਗਾ।
ਇਹ ਸਭ ਕਰਨਤੋਂ ਬਾਅਦ ਵੋਟਰ ਆਪਣੇ ਹਲਕੇ 'ਚ ਨਾ ਹੋ ਕੇ ਵੀ ਵੋਟ ਪਾ ਸਕਦੇ ਹਨ।