ਸ੍ਰੀਨਗਰ: ਜੰਮੂ ਕਸ਼ਮੀਰ ਦੇ ਉੱਤਰੀ ਕਸ਼ਮੀਰ ਦੇ ਹੰਦਵਾੜਾ ਇਲਾਕੇ ਦੇ ਇੱਕ ਪਿੰਡ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਹੈ। ਇਸ 'ਚ ਇੱਕ ਕਰਨਲ ਤੇ ਮੇਜਰ ਸਣੇ ਭਾਰਤੀ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ।
ਇਸ ਮੁਠਭੇੜ 'ਚ ਪਾਕਿਸਤਾਨ ਦਾ ਲਸ਼ਕਰ-ਏ-ਤੋਇਬਾ ਕਮਾਂਡਰ ਹੈਦਰ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੀ ਪੁਸ਼ਟੀ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਕੁਮਾਰ ਨੇ ਕੀਤੀ ਹੈ। ਹੈਦਰ ਕਈ ਅੱਤਵਾਦੀ ਗੱਤੀਵਿਧੀਆਂ 'ਚ ਸ਼ਾਮਲ ਸੀ।