ਸ੍ਰੀਨਗਰ: ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਹੋਏ ਮੁਕਾਬਲੇ 'ਚ ਅੱਤਵਾਦ ਦੇ ਮੁਖੀ ਬਣੇ ਹਾਮਿਦ ਲਲਹਾਰੀ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਡੀਜੀਪੀ ਦਿਲਬਾਗ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰਕੇ ਦੱਸਿਆ ਕਿ ਤਰਾਲ 'ਚ ਹਾਮਿਦ ਤੋਂ ਇਲਾਵਾ ਜੈਸ਼ ਨਾਲ ਜੁੜੇ ਨਵੀਦ ਅਤੇ ਜੁਨੈਦ ਵੀ ਮਾਰੇ ਗਏ ਹਨ।
ਅੱਤਵਾਦੀ ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਹਾਮਿਦ ਨੇ ਅੱਤਵਾਦ ਦੀ ਕਮਾਨ ਸੰਭਾਲੀ ਸੀ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਤਰਾਲ 'ਚ ਮਾਰੇ ਗਏ ਅੱਤਵਾਦੀ ਸਥਾਨਕ ਸਨ। ਹਾਮਿਦ ਲਲਹਾਰੀ ਅੱਤਵਾਦੀ ਸੰਗਠਨ ਅੰਸਾਰ ਗਜਾਵਤ ਉਲ ਹਿੰਦ (ਏਜੀਯੂਐੱਚ) ਦਾ ਕਮਾਂਡਰ ਸੀ। ਉਸ ਨੇ ਜ਼ਾਕਿਰ ਮੂਸਾ ਤੋਂ ਬਾਅਦ ਅੱਤਵਾਦ ਦੀ ਕਮਾਨ ਸੰਭਾਲੀ ਸੀ।