ਸ੍ਰੀਨਗਰ: ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਨੂੰ ਵਿਸ਼ਵ ਭਰ ਵਿੱਚ ਵੱਸਦੀ ਸਿੱਖ ਸੰਗਤ ਅਤੇ ਪੰਜਾਬੀ ਬੜੀ ਹੀ ਧੂਮਧਾਮ ਨਾਲ ਮਨਾ ਰਹੇ ਹਨ। ਇਸ ਵਾਰ ਵਿਸਾਖੀ ਨੂੰ ਸੰਗਤਾਂ ਕੋਰੋਨਾ ਵਾਇਰਸ ਕਾਰਨ ਆਪਣੇ-ਆਪਣੇ ਘਰਾਂ ਵਿੱਚ ਹੀ ਮਨਾ ਰਹੀਆਂ ਹਨ। ਇਸੇ ਤਰ੍ਹਾਂ ਹੀ ਜੰਮੂ-ਕਸ਼ਮੀਰ ਵਿੱਚ ਵੀ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਨੇ ਸੀਮਤ ਇੱਕਠ ਕਰਕੇ ਇਹ ਦਿਹਾੜਾ ਮਨਾਇਆ।
ਜੰਮੂ-ਕਸ਼ਮੀਰ : ਗੁਰਦੁਆਰੇ 'ਚ ਮਨਾਈ ਗਈ ਵਿਸਾਖੀ, ਸੰਗਤ ਨੇ ਘਰਾਂ 'ਚ ਰਹਿਣ ਨੂੰ ਦਿੱਤੀ ਤਰਜੀਹ ਪੁੰਛ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਵੀ ਸੰਗਤ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ। ਇੱਥੇ ਗੁਰੂ ਘਰ ਵਿੱਚ ਸੰਗਤ ਕੋਰੋਨਾ ਵਾਇਰਸ ਕਾਰਨ ਲੱਗੀ 'ਤਾਲਾਬੰਦੀ' ਦਾ ਧਿਆਨ ਰੱਖਦੇ ਹੋਏ ਸੀਮਤ ਗਿਣਤੀ ਵਿੱਚ ਹੀ ਪਹੁੰਚੀ। ਜਿਹੜੀ ਸੰਗਤ ਗੁਰੂਘਰ ਵਿੱਚ ਮੱਥਾ ਟੇਕਣ ਲਈ ਪਹੁੰਚੀ ਉਸ ਨੇ ਵੀ ਕੋਰੋਨਾ ਵਾਇਰਸ ਤੋਂ ਬਚਾਅ ਦੇ ਢੰਗਾਂ ਦੀ ਵਰਤੋਂ ਕੀਤੀ।
ਜੰਮੂ-ਕਸ਼ਮੀਰ : ਗੁਰਦੁਆਰੇ 'ਚ ਮਨਾਈ ਗਈ ਵਿਸਾਖੀ, ਸੰਗਤ ਨੇ ਘਰਾਂ 'ਚ ਰਹਿਣ ਨੂੰ ਦਿੱਤੀ ਤਰਜੀਹ ਇਸੇ ਤਰ੍ਹਾਂ ਹੀ ਉਧਮਪੁਰ ਦੇ ਗੋਲ ਬਜ਼ਾਰ ਵਿੱਚ ਵੀ ਸਥਿਤ ਗੁਰੁਦੁਅਰਾ ਸਾਹਿਬ ਵਿੱਚ ਸੰਗਤ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਨਾਲ ਮਨਾਇਆ। ਗੁਰਦੁਆਰਾ ਪ੍ਰਬੰਧਕ ਅਤੇ ਜੰਮੂ ਕਸ਼ਮੀਰ ਘੱਟ-ਗਿਣਤੀ ਸਿੱਖ ਸੇਵਾ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਸੰਗਤ ਨੂੰ ਵਿਸਾਖੀ ਘਰਾਂ ਵਿੱਚ ਹੀ ਮਨਾਉਣ ਦੀ ਅਪੀਲ ਕੀਤੀ ਸੀ ਪਰ ਥੋੜੀ ਬਹੁਤ ਸੰਗਤ ਗੁਰਦੁਆਰੇ ਵਿੱਚ ਪਹੁੰਚੀ ਹੈ।
ਬਡਗਾਮ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਬਹੁਤ ਸ਼ਰਧਾ ਭਾਵਨਾ ਨਾਲ ਸੰਗਤ ਨੇ ਵਿਸਾਖੀ ਦਾ ਦਿਹਾੜਾਂ ਮਨਾਇਆ। ਬਡਗਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਸਾਖੀ ਮੌਕੇ ਗੁਰਦੁਆਰੇ ਵਿੱਚ ਕੋਈ ਵੱਡਾਂ ਇੱਕਠ ਨਹੀਂ ਕੀਤਾ ਗਿਆ। ਸੰਗਤ ਨੇ ਘਰਾਂ ਵਿੱਚ ਹੀ ਵਿਸਾਖੀ ਦੇ ਤਿਉਹਾਰ ਨੂੰ ਮਨਾਇਆ ਹੈ।