ਨਵੀਂ ਦਿੱਲੀ : ਜਾਮੀਆ ਯੂਨੀਵਰਿਸਟੀ ਦੇ ਵਿਦਿਆਰਥੀਆਂ ਵੱਲੋਂ ਸੋਧਤ ਨਾਗਰਿਕਤਾ ਕਾਨੂੰਨ (CAA), ਕੌਮੀ ਨਾਗਰਿਕਤਾ ਰਜਿਸਟਰ (NRC) ਦੇ ਵਿਰੋਧ ਵਿੱਚ ਸੰਸਦ ਵੱਲ ਮਾਰਚ ਕੀਤਾ ਗਿਆ। ਪੁਲਿਸ ਵੱਲੋਂ ਵਿਦਿਆਰਥੀਆਂ ਦੇ ਇਸ ਮਾਰਚ ਨੂੰ ਹੌਲੀ ਫੈਮਲੀ ਹਸਪਤਾਲ ਲਾਘੇ ਬੈਰੀਕੇਟ ਲਗਾ ਕੇ ਰੋਕ ਲਿਆ ਗਿਆ ਹੈ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਸਨ।
ਜਾਮੀਆ ਦੇ ਵਿਦਿਆਰਥੀਆਂ ਦਾ ਸੰਸਦ ਵੱਲ ਮਾਰਚ, ਪੁਲਿਸ ਨੇ ਰਾਹ 'ਚ ਹੀ ਰੋਕਿਆ - cpim caa
ਜਾਮੀਆ ਯੂਨੀਵਰਿਸਟੀ ਦੇ ਵਿਦਿਆਰਥੀਆਂ ਵੱਲੋਂ ਸੋਧਤ ਨਾਗਰਿਕਤਾ ਕਾਨੂੰਨ (CAA), ਕੌਮੀ ਨਾਗਰਿਕਤਾ ਰਜਿਸਟਰ (NRC) ਦੇ ਵਿਰੋਧ ਵਿੱਚ ਸੰਸਦ ਵੱਲ ਮਾਰਚ ਕੀਤਾ ਗਿਆ।
ਜਾਮੀਆ ਦੇ ਵਿਦਿਆਰਥੀਆਂ ਦਾ ਸੰਸਦ ਵੱਲ ਮਾਰਚ
ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ। ਦਿੱਲੀ ਪੁਲਿਸ ਦੇ ਨਾਲ ਹੀ ਅਰਧ ਸੈਨਿਕ ਬਲਾਂ ਨੂੰ ਵੀ ਇਸ ਥਾਂ ਲਗਾਇਆ ਗਿਆ ਹੈ। ਵਿਦਿਆਰਥੀਆਂ ਵੱਲੋਂ ਵੀ ਲਗਾਤਾਰ ਨਾਅਰੇਬਾਜ਼ੀ ਕੀਤੀ ਗਈ, ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।
ਦੱਸ ਦਈਏ ਕਿ ਜਾਮੀਆ ਦੇ ਵਿਦਿਆਰਥੀਆਂ ਵੱਲੋਂ ਦੋ ਮਹੀਨਿਆਂ ਅੰਦਰ ਸੀ.ਏ.ਏ ਅਤੇ ਐਨ.ਆਰ.ਸੀ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ।