ਪੰਜਾਬ

punjab

ETV Bharat / bharat

5 ਜਨਵਰੀ ਤੱਕ ਜਾਮੀਆ ਹੋਈ ਬੰਦ, ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ - ਨਾਗਰਿਕਤਾ ਸੋਧ ਬਿੱਲ ਦਾ ਵਿਰੋਧ

ਜਾਮੀਆ ਦੇ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਤੋਂ ਬਾਅਦ 5 ਜਨਵਰੀ ਤੱਕ ਜਾਮੀਆ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਵਿਦਿਆਰਥੀ ਹੋਸਟਲ ਛੱਡ ਕੇ ਘਰੋ-ਘਰੀ ਜਾਣ ਲੱਗ ਪਏ ਹਨ।

ਜਾਮੀਆ
ਜਾਮੀਆ

By

Published : Dec 16, 2019, 11:17 AM IST

ਨਵੀਂ ਦਿੱਲੀ: ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਐਤਵਾਰ ਨੂੰ ਪੁਲਿਸ ਡਾਂਗ ਵਰ੍ਹਾਈ ਸੀ ਜਿਸ ਤੋਂ ਬਾਅਦ ਜਾਮੀਆ ਮਿਲਿਆ ਇਸਲਾਮੀਆ ਨੂੰ 5 ਜਨਵਰੀ ਤੱਕ ਬੰਦ ਕਰ ਦਿੱਤਾ ਹੈ। ਉਥੇ ਹੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਵੀ 5 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ।

ਜਾਮਿਆ ਵਿੱਚ ਹੋਈ ਭੰਨਤੋੜ ਤੋਂ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਦੀ ਆਪਸ ਵਿੱਚ ਝੜਪ ਵੀ ਹੋ ਗਈ।

5 ਜਨਵਰੀ ਤੱਕ ਯੂਨੀਵਰਸਿਟੀ ਬੰਦ ਕੀਤੇ ਜਾਣ ਦੇ ਆਦੇਸ਼ ਤੋਂ ਬਾਅਦ ਅਤੇ ਪੁਲਿਸ ਨੇ ਜੋ ਹੋਸਟਲ ਵਿੱਚ ਵੜ ਕੇ ਕੀਤੀ ਗਈ ਭੰਨਤੋੜ ਕੀਤੀ ਹੈ ਉਸ ਤੋਂ ਬਾਅਦ ਵਿਦਿਆਰਥੀ ਘਰੇ ਜਾਣ ਲੱਗ ਗਏ ਹਨ।

ਯੂਨੀਵਰਸਿਟੀ ਦੇ ਗੇਟ ਉੱਤੇ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਸ਼ਹਿਜ਼ਾਦ ਨਾਂਅ ਦੇ ਇੱਕ ਵਿਦਿਆਰਥੀ ਨੇ ਸਖ਼ਤ ਠੰਢ ਦੇ ਬਾਵਜੂਦ ਕੱਪੜੇ ਲਾਹ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਐਤਵਾਰ ਨੂੰ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ 50 ਵਿਦਿਆਰਥੀਆਂ ਨੂੰ ਸੋਮਵਾਰ ਤੜਕਸਾਰ ਰਿਹਾਅ ਕਰ ਦਿੱਤਾ ਗਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 50 ਵਿਦਿਆਰਥੀਆਂ ਵਿੱਚੋਂ 35 ਵਿਦਿਆਰਥੀਆਂ ਨੂੰ ਕਾਲਕਾਜੀ ਪੁਲਿਸ ਥਾਣੇ ਤੋਂ ਅਤੇ 15 ਨੂੰ ਨਿਊ ਫ਼ਰੈਂਡਸ ਕਾਲੋਨੀ ਪੁਲਿਸ ਥਾਣੇ ਤੋਂ ਛੱਡਿਆ ਗਿਆ ਹੈ।

ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ (MANUU) ਦੀ ਵਿਦਿਆਰਥੀ ਯੂਨੀਅਨ ਨੇ ਜਾਮੀਆ ਤੇ AMU ਦੇ ਵਿਦਿਆਰਥੀਆਂ ਉੱਤੇ ਪੁਲਿਸ ਦੇ ਕਥਿਤ ਹਮਲੇ ਵਿਰੁੱਧ ਵਿਦਿਆਰਥੀਆਂ ਨੇ ਵਿਰੋਧ ਪ੍ਰਗਟਾਇਆ ਹੈ।

MANUU ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਨੂੰ ਚਿੱਠੀ ਲਿਖ ਕੇ ਪ੍ਰੀਖਿਆ ਮੁਲਤਵੀ ਕਰਨ ਦੀ ਬੇਨਤੀ ਵੀ ਕੀਤੀ ਹੈ।

ਇਹ ਜ਼ਿਕਰ ਕਰ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸਨਕਾਰੀਆਂ ਦੀ ਜਾਮਿਆ ਮਿਲਿਆ ਇਸਲਾਮਿਆ ਦੇ ਨੇੜਲੀ ਨਿਊ ਫ਼ਰੈਂਡਸ ਕਾਲੋਨੀ ਵਿੱਚ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਡੀਟੀਸੀ ਦੀਆਂ ਚਾਰ ਬੱਸਾਂ ਅਤੇ ਦੋ ਪੁਲਿਸ ਦੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਝੜਪ ਵਿੱਚ ਪੁਲਿਸ ਕਰਮਚਾਰੀਆਂ ਅਤੇ ਅੱਗ ਬੁਝਾਊ ਦਸਤੇ ਸਮਤੇ 60 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਉਨ੍ਹਾਂ ਤੇ ਡਾਂਗ ਵਰ੍ਹਾਈ ਅਤੇ ਅੱਥਰੂ ਗੈਂਸ ਦੇ ਗੋਲੇ ਵੀ ਛੱਡੇ ਪਰ ਪੁਲਿਸ ਨੇ ਇਨ੍ਹਾਂ ਤੇ ਗੋਲ਼ੀ ਚਲਾਉਣ ਦੀ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ।

ABOUT THE AUTHOR

...view details