ਨਵੀਂ ਦਿੱਲੀ: ਜਾਮਿਆ ਮਿਲੀਆ ਇਸਲਾਮਿਆ ਪ੍ਰਸ਼ਾਸਨ ਨੇ ਯੂਜੀਸੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭੇਜੇ ਜਾਣ ਦੀ ਪਹਿਲ ਦਾ ਹਵਾਲਾ ਦਿੰਦੇ ਹੋਏ ਕਿਹਾ ਜਾਮਿਆ ਦੇ ਹੋਸਟਲ ਵਿੱਚ ਰਹਿ ਰਹੇ ਸਾਰੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਹੋਸਟਲ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਜਾਮਿਆ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਸੈਨੇਟਾਈਜ਼ ਦੇ ਲਈ ਯੂਨੀਵਰਸਿਟੀ ਨੂੰ ਪੂਰਾ ਬੰਦ ਕੀਤਾ ਜਾ ਰਿਹਾ ਹੈ।
ਜਾਮਿਆ ਮਿਲੀਆ ਇਸਲਾਮਿਆ ਯੂਨੀਵਰਸਿਟੀ। ਮਈ ਤੋਂ ਜੁਲਾਈ ਤੱਕ ਬੰਦ ਯੂਨੀਵਰਸਿਟੀ ਬੰਦ ਰਹੇਗੀ। ਉੱਥੇ ਹੀ ਜਾਮਿਆ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਕਿਹਾ ਕਿ ਲੌਕਡਾਊਨ ਦੀ ਮਿਆਦ ਵੱਧ ਗਈ ਹੈ ਅਤੇ ਯੂਜੀਸੀ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਰੈਗੂਲਰ ਵਿਦਿਆਰਥੀਆਂ ਦੇ ਲਈ ਅਗਸਤ ਤੋਂ ਯੂਨੀਵਰਸਿਟੀ ਖੁੱਲ੍ਹੇਗੀ। ਜਦਕਿ ਨਵਾਂ ਸੈਸ਼ਨ ਸਤੰਬਰ ਤੋਂ ਸ਼ੁਰੂ ਹੋਵੇਗਾ।
ਅਜਿਹੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਈ ਤੋਂ ਲੈ ਕੇ ਜੁਲਾਈ ਤੱਕ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਘਰ ਭੇਜੇ ਜਾਣ ਦਾ ਹਵਾਲਾ ਦੇ ਕੇ ਹੋਸਟਲ ਖ਼ਾਲੀ ਕਰਨ ਦੇ ਹੁਕਮ ਦਿੱਤੇ ਹਨ। ਉੱਥੇ ਹੀ ਜਾਮਿਆ ਪ੍ਰਸ਼ਾਸਨ ਨੇ ਸੂਬਾ ਸਰਕਾਰ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਘਰ ਭੇਜਣ ਦੇ ਲਈ ਚੁੱਕੇ ਜਾ ਰਹੇ ਕਦਮਾਂ ਦਾ ਹਵਾਲਾ ਦਿੰਦੇ ਹੋਏ ਹੋਸਟਲ ਦੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਹੋਸਟਲ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੰਨਟੀਨ, ਲਾਇਬ੍ਰੇਰੀ ਆਦਿ ਵੀ ਬੰਦ ਕਰ ਦਿੱਤੇ ਗਏ ਹਨ। ਯੂਨੀਵਰਸਿਟੀ ਬੰਦ ਹੋਣ ਦੇ ਚੱਲਦਿਆਂ ਜੋ ਸੁਵਿਧਾਵਾਂ ਹਾਲੇ ਤੱਕ ਜਾਰੀ ਸਨ, ਉਨ੍ਹਾਂ ਉੱਤੇ ਵੀ ਰੋਕ ਲਾ ਦਿੱਤੀ ਗਈ ਹੈ। ਅਜਿਹੇ ਵਿੱਚ ਹੋਸਟਲ ਵਿੱਚ ਰਹਿ ਰਹੇ ਵਿਦਿਆਰਥੀ-ਵਿਦਿਆਰਥਣਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ, ਇਸ ਲਈ ਜ਼ਰੂਰੀ ਹੈ ਕਿ ਉਹ ਜਾਮਿਆ ਪ੍ਰਸ਼ਾਸਨ ਦਾ ਇਸ ਕੰਮ ਵਿੱਚ ਸਹਿਯੋਗ ਕਰੇ ਅਤੇ ਸੂਚਨਾ ਮਿਲਣ ਤੋਂ ਬਾਅਦ ਹੀ ਹੋਸਟਲ ਖ਼ਾਲੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇ।
ਉੱਥੇ ਹੀ ਜਾਮਿਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੰਨ੍ਹਾਂ ਛੁੱਟੀਆਂ ਦੌਰਾਨ ਸਾਰੇ ਸਕੂਲ, ਲਾਇਬ੍ਰੇਰੀਆਂ, ਕੰਨਟੀਨ, ਹੋਸਟਲ ਸਮੇਤ ਯੂਨੀਵਰਸਿਟੀ ਕਾਰੀਡੋਰ ਵਿੱਚ ਸੈਨੇਟਾਈਜ਼ੇਸ਼ਨ ਦਾ ਕੰਮ ਕੀਤਾ ਜਾਵੇਗਾ।