ਪੰਜਾਬ

punjab

ETV Bharat / bharat

ਜਮਾਈਪਾਰਾ-ਜਵਾਈਆਂ ਦਾ ਪਿੰਡ

ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ ਵਿੱਚ ਅਦਿਤਿਆਪੁਰ ਨਗਰ ਨਿਗਮ ਅਤੇ ਉਦਯੋਗਿਕ ਖੇਤਰ ਦੇ ਨੇੜੇ ਆਸੰਗੀ ਅਤੇ ਬਰਗੀਡੀਹ ਪਿੰਡ ਦੇ ਵਿਚਕਾਰ ਵਸੇ ਇਸ ਪਿੰਡ ਦੀ ਪਛਾਣ ਇਥੇ ਦੇ ਜਵਾਈ ਹਨ।

ਜਮਾਈਪਾਰਾ-ਜਵਾਈਆਂ ਦਾ ਪਿੰਡ
ਜਮਾਈਪਾਰਾ-ਜਵਾਈਆਂ ਦਾ ਪਿੰਡ

By

Published : Nov 18, 2020, 11:52 AM IST

ਰਾਂਚੀ: ਇਹ ਪਿੰਡ ਅਨੋਖਾ ਹੈ। ਅਨੋਖਾ ਇਸ ਲਈ ਕਿਉਂਕਿ ਇਥੇ ਦੇ ਨਿਵਾਸੀ ਵਿਲੱਖਣ ਹਨ। ਉਹ ਪਤੀ ਹਨ, ਜਵਾਈ ਹਨ ਅਤੇ ਸਾਰੇ ਦੇ ਸਾਰੇ ਘਰ ਜਵਾਈ ਹਨ। ਤਾਂ ਹੀ ਤਾਂ ਇਸ ਪਿੰਡ ਦਾ ਨਾਂਅ ਹੀ ਹੈ ਜਮਾਈਪਾਰਾ।

ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ ਵਿੱਚ ਅਦਿਤਿਆਪੁਰ ਨਗਰ ਨਿਗਮ ਅਤੇ ਉਦਯੋਗਿਕ ਖੇਤਰ ਦੇ ਨੇੜੇ ਆਸੰਗੀ ਅਤੇ ਬਰਗੀਡੀਹ ਪਿੰਡ ਦੇ ਵਿਚਕਾਰ ਵਸੇ ਇਸ ਪਿੰਡ ਦੀ ਪਛਾਣ ਇਥੇ ਦੇ ਜਵਾਈ ਹਨ।

ਜਮਾਈਪਾਰਾ-ਜਵਾਈਆਂ ਦਾ ਪਿੰਡ

ਜਵਾਈ ਗੌਰੰਗੋ ਪ੍ਰਧਾਨ ਨੇ ਕਿਹਾ, "ਪਿੰਡ ਦਾ ਨਾਮ ਜਮਾਈਪਾਰਾ ਹੈ। ਲੋਕ ਇੱਥੇ ਨੌਕਰੀਆਂ ਅਤੇ ਰੁਜ਼ਗਾਰ ਲਈ ਵਸ ਗਏ।"

ਜਵਾਈ ਚਿੰਤਾਮਣੀ ਪ੍ਰਧਾਨ ਨੇ ਕਿਹਾ, "ਜਮਾਈਪਾਰਾ ਟਾਊਨਸ਼ਿਪ ਅਸਾਂਗੀ ਅਤੇ ਬਰਗੀਦੀਹ ਦੇ ਵਿਚਕਾਰ ਹੈ। ਜਵਾਈ ਲੋਕ ਇੱਥੇ ਵਧੇਰੇ ਰਹਿੰਦੇ ਹਨ

ਇਹ ਮੰਨਿਆ ਜਾਂਦਾ ਹੈ ਕਿ ਸਾਲ 1967 ਵਿੱਚ, ਜਦੋਂ ਬਹੁਤ ਵੱਡਾ ਕਾਲ ਪਿਆ ਸੀ, ਉਸ ਵੇਲੇ ਚੰਗਾ ਮੀਂਹ ਤੇ ਖੁਸ਼ਹਾਲੀ ਲਈ ਕਿਸੀ ਪੁਜਾਰੀ ਨੇ ਜਵਾਈ ਨੂੰ ਜ਼ਮੀਨ ਦਾਨ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ, ਤਿੰਨ ਦਹਾਕੇ ਪਹਿਲਾਂ, ਜਦੋਂ ਖੇਤਰ ਵਿੱਚ ਉਦਯੋਗਿਕ ਵਿਕਾਸ ਦੀ ਲਹਿਰ ਆਈ ਤਾਂ ਕੰਮ ਧੰਧੇ ਕਾਰਨ ਲਈ ਲੋਕ ਵਿਆਹ ਤੋਂ ਬਾਅਦ ਇਥੇ ਹੀ ਰਹਿਣ ਲੱਗ ਪਏ।

ਪਿੰਡ ਦੀ ਧੀ ਸੁਰਮਣੀ ਦੇਵੀ ਨੇ ਕਿਹਾ, "ਖੇਤੀ ਚਕਰਧਰਪੁਰ ਵਿੱਚ ਕੁਝ ਵੀ ਨਹੀਂ ਹੈ ਅਸੀਂ ਇੱਥੇ ਆਏ ਹਾਂ ਅਤੇ ਫੈਕਟਰੀ ਵਿੱਚ ਕੰਮ ਕਰ ਰਹੇ ਹਾਂ। ਇਥੋਂ ਹੀ ਅਸੀਂ ਜ਼ਮੀਨ ਜਾਇਦਾਦ ਖਰੀਦੀ ਹੈ।"

ਜਵਾਈ ਬੁਢੇਸ਼ਵਰ ਪ੍ਰਧਾਨ ਨੇ ਕਿਹਾ," ਬਸਤੀ ਨੂੰ 30 ਸਾਲ ਹੋ ਗਏ ਹਨ। ਪਹਿਲਾਂ ਇਹ ਖਾਲੀ ਸੀ ਅਤੇ ਫਿਰ ਸਾਰੇ ਜਵਾਈ ਲੋਕ ਇੱਥੇ ਰਹਿਣ ਲੱਗ ਪਏ।"

ਸਮਾਜ ਸੇਵੀ ਕ੍ਰਿਸ਼ਨਾ ਪ੍ਰਧਾਨ ਨੇ ਕਿਹਾ, "ਤੀਹ ਸਾਲ ਪਹਿਲਾਂ, ਜਦੋਂ ਉਦਯੋਗ ਇੱਥੇ ਤੇਜ਼ੀ ਨਾਲ ਵੱਧ ਰਹੇ ਸਨ ਤਾਂ ਜਵਾਈ ਇਥੇ ਆ ਕੇ ਵਸ ਗਏ। ਕੁਝ ਲੋਕ ਵਿਆਹ ਤੋਂ ਬਾਅਦ ਇੱਥੇ ਹੀ ਰਹੇ। ਸਹੁਰਿਆਂ ਨੇ ਵੀ ਘਰ ਬਣਵਾ ਕੇ ਦਿੱਤੇ। ਇੱਥੇ ਇਨ੍ਹੇ ਜਵਾਈ ਇਕੱਠਾ ਹੋ ਗਏ ਹਨ ਕਿ ਇਸ ਦਾ ਨਾਮ ਜਮਾਈਪਾਰਾ ਪੈ ਗਿਆ।"

ਪਿਛਲੇ ਕੁਝ ਸਾਲਾਂ ਵਿੱਚ, ਪਿੰਡ ਵਿੱਚ ਸੈਂਕੜੇ ਦੀ ਗਿਣਤੀ 'ਚ ਘਰ ਜਵਾਈ ਰਹਿੰਦੇ ਸਨ, ਹਾਲਾਂਕਿ ਹੌਲੀ ਹੌਲੀ ਇਸ ਛੋਟੇ ਪਿੰਡ ਦੀ ਆਬਾਦੀ ਹੁਣ ਸਿਰਫ ਡੇਢ ਸੌ ਤੱਕ ਹੀ ਰਹਿ ਗਈ ਹੈ। ਅਜੋਕੇ ਯੁੱਗ ਵਿੱਚ, ਭਾਵੇਂ ਘਰ ਜਵਾਈ ਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ, ਪਰ ਅਸਾਂਗੀ ਅਤੇ ਬਰਗੀਡੀਹ ਪਿੰਡਾਂ ਦੇ ਲੋਕਾਂ ਨੇ ਜਿਸ ਉਦੇਸ਼ ਲਈ ਇਸ ਪਰੰਪਰਾ ਨੂੰ ਸ਼ੁਰੂ ਕੀਤਾ ਉਹ ਕਾਬਿਲੇ ਤਾਰੀਫ਼ ਹੈ। ਆਖ਼ਿਰਕਾਰ ਘਰ -ਪਰਿਵਾਰ ਨੂੰ ਬਸਾਉਣ ਤੇ ਪਿੰਡ ਦੇ ਵਿਕਾਸ 'ਚ ਘਰ ਜਵਾਈ ਦਾ ਯੋਗਦਾਨ ਹੋਵੇ ਤਾਂ ਉਸ 'ਚ ਇਤਰਾਜ਼ ਹੀ ਕੀ ਹੈ।

ABOUT THE AUTHOR

...view details