ਗਯਾ: ਬਿਹਾਰ ਦੇ ਜ਼ਿਲ੍ਹਾ ਗਯਾ ਦੇ ਬੁਨਿਆਦਗੰਜ ਤੋਂ ਇੱਕ ਨਾਮੀਂ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਅੱਤਵਾਦੀ ਦਾ ਨਾਂਅ ਏਜਾਜ਼ ਅਹਿਮਦ ਹੈ। ਏਜਾਜ਼ ਦਾ ਸਬੰਧ ਅੱਤਵਾਦੀ ਸੰਗਠਨ ਜਮਾਤ-ਉੱਲ-ਮੁਜਾਹਿੱਦੀਨ (ਜੇਐੱਮਬੀ) ਨਾਲ ਹੈ। ਕੋਲਕਾਤਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਯਾਨੀ ਐਸਟੀਐਫ਼ ਨੇ ਏਜਾਜ਼ ਨੂੰ ਗਯਾ ਤੋਂ ਕਾਬੂ ਕੀਤਾ ਹੈ।
ਬਿਹਾਰ ਤੋਂ ਬਾਂਗਲਾਦੇਸ਼ੀ ਅੱਤਵਾਦੀ ਗ੍ਰਿਫ਼ਤਾਰ, ਕੋਲਕਾਤਾ STF ਨੇ ਕੀਤਾ ਕਾਬੂ - ਬਿਹਾਰ
ਸੂਚਨਾ ਦੇ ਆਧਾਰ ਉੱਤੇ ਐੱਸਟੀਐਫ਼ ਨੇ ਛਾਪੇਮਾਰੀ ਕੀਤੀ ਅਤੇ ਐਤਵਾਰ ਦੀ ਰਾਤ ਉਸਨੂੰ ਗ੍ਰਿਫ਼ਤਾਰ ਕਰ ਲਿਆ। ਏਜਾਜ਼ ਨੂੰ ਟ੍ਰਾਜ਼ਿਟ ਰਿਮਾਂਡ ਉੱਤੇ ਕੋਲਕਾਤਾ ਲੈ ਜਾਇਆ ਜਾਵੇਗਾ। ਇਸਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਿਵਲ ਕੋਰਟ ਵਿੱਚ ਉਸਨੂੰ ਪੇਸ਼ ਕੀਤਾ ਗਿਆ ਹੈ।
ਜਮਾਤ-ਉੱਲ-ਮੁਜਾਹਿੱਦੀਨ ਦਾ ਅੱਤਵਾਦੀ ਏਜਾਜ਼
ਜਾਣਕਾਰੀ ਦੇ ਅਨੁਸਾਰ ਏਜਾਜ਼ ਤੋਂ ਭਾਰੀ ਮਾਤਰਾ ਵਿੱਚ ਜ਼ਿਹਾਦੀ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਸੂਤਰਾਂ ਦੇ ਅਨੁਸਾਰ ਉਹ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਗਯਾ ਵਿੱਚ ਬੈਠ ਕੇ ਉਹ ਕਿਸੇ ਵੱਡੇ ਹਮਲੇ ਦੀ ਸਾਜਿਸ਼ ਰਚ ਰਿਹਾ ਸੀ। ਐੱਸਟੀਐਫ਼ ਦੀ ਟੀਮ ਲੰਬੇ ਸਮੇਂ ਤੋਂ ਉਸਦੀ ਤਲਾਸ਼ ਕਰ ਰਹੀ ਸੀ।
ਏਜਾਜ਼ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਪਾਰੁਈ ਇਲਾਕੇ ਦਾ ਰਹਿਣ ਵਾਲਾ ਹੈ। ਸੰਗਠਨ ਨਾਲ ਨੌਜਵਾਨਾਂ ਨੂੰ ਜੋੜਨਾ ਉਸਦਾ ਮੁੱਖ ਕੰਮ ਸੀ। ਇਸ ਸਿਲਸਿਲੇ ਵਿੱਚ ਹੀ ਉਹ ਗਯਾ ਆਇਆ ਹੋਇਆ ਸੀ।