ਜਲੇਸਰ (ਉੱਤਰ ਪ੍ਰਦੇਸ਼): ਦਾਉ ਦਿਆਲ 30 ਸਾਲਾਂ ਤੋਂ ਵੱਧ ਸਮੇਂ ਤੋਂ ਵੱਖ-ਵੱਖ ਤਰ੍ਹਾਂ ਅਤੇ ਆਕਾਰ ਦੀਆਂ ਘੰਟੀਆਂ ਬਣਾ ਰਹੇ ਹਨ, ਪਰ ਇਸ ਵਾਰ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਰਾਮ ਮੰਦਰ ਲਈ 2,100 ਕਿਲੋਗ੍ਰਾਮ ਦਾ ਘੰਟਾ ਬਣਾ ਕੇ ਉੱਤਰ ਪ੍ਰਦੇਸ਼ ਦੇ ਜਲੇਸਰ ਨਗਰ ਵਿੱਚ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਦੱਸ ਦੇਈਏ ਕਿ ਜਿਸ ਵਿਅਕਤੀ ਨੇ ਇਸ ਘੰਟੇ ਨੂੰ ਡਿਜ਼ਾਇਨ ਕੀਤਾ ਹੈ ਉਹ ਇੱਕ ਮੁਸਲਿਮ ਕਾਰੀਗਰ ਹੈ। ਉਸ ਦਾ ਨਾਂਅ ਇਕਬਾਲ ਮਿਸਤਰੀ ਹੈ। ਦਿਆਲ ਨੇ ਕਿਹਾ ਕਿ ਸਾਡੇ ਮੁਸਲਿਮ ਭਰਾਵਾਂ ਨੂੰ ਡਿਜ਼ਾਈਨਿੰਗ ਤੇ ਪਾਲਿਸ਼ਿੰਗ ਦੇ ਕੰਮ ਮਾਹਰ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਜਦੋਂ ਉਨ੍ਹਾਂ ਨੇ ਇਸ ਆਕਾਰ ਦੇ ਘੰਟੇ ਉੱਤੇ ਕੰਮ ਕੀਤਾ ਹੈ।
ਚਾਰ ਪੀੜੀਆਂ ਦੇ ਘੰਟੀ ਬਣਾਉਣ ਵਾਲੇ 50 ਸਾਲਾ ਦੇ ਦਿਆਲ ਨੇ ਕਿਹਾ, “ਜਦੋਂ ਤੁਸੀਂ ਇਸ ਆਕਾਰ ਦੀ ਘੰਟੀ ‘ਤੇ ਕੰਮ ਕਰਦੇ ਹੋ, ਤਾਂ ਮੁਸ਼ਕਲਾਂ ਦਾ ਪੱਧਰ ਕਈ ਗੁਣਾ ਜ਼ਿਆਦਾ ਵੱਧ ਜਾਂਦਾ ਹੈ। ਇਹ ਨਿਸ਼ਚਿਤ ਕਰਨਾ ਬਹੁਤ ਮੁਸ਼ਕਲ ਹੈ ਕਿ ਮਹੀਨੇ ਭਰ ਚੱਲਣ ਵਾਲੀ ਪ੍ਰਕਿਰਿਆ ਵਿੱਚ ਇੱਕ ਵੀ ਗਲਤੀ ਨਾ ਹੋ।
ਉਨ੍ਹਾਂ ਕਿਹਾ, 'ਇਹ ਸਾਡੇ ਲਈ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਕਿ ਅਸੀਂ ਇਸ ਨੂੰ ਰਾਮ ਮੰਦਰ ਲਈ ਬਣਾ ਰਹੇ ਹਾਂ, ਪਰ ਅਸਫਲ ਹੋਣ ਦਾ ਡਰ ਕੀਤੇ ਨਾ ਕੀਤੇ ਸਾਡੇ ਦਿਮਾਗ ਵਿੱਚ ਸੀ।'
ਮਿਸਤਰੀ ਮੁਤਾਬਕ, ਅਜਿਹੇ ਕੰਮਾਂ ਵਿੱਚ ਸਫਲਤਾ ਦੀ ਕੋਈ ਗਰੰਟੀ ਨਹੀਂ ਹੈ। ਜੇ ਪਿਘਲੇ ਹੋਏ ਧਾਤ ਨੂੰ ਢਾਂਚੇ ਵਿੱਚ ਪਾਉਣ ਵਿੱਚ ਪੰਜ ਸਕਿੰਟ ਦੀ ਦੇਰੀ ਹੁੰਦੀ ਹੈ, ਤਾਂ ਪੂਰੀ ਕੋਸ਼ਿਸ਼ ਬੇਕਾਰ ਹੋ ਜਾਂਦੀ ਹੈ।