ਨਵੀਂ ਦਿੱਲੀ: ਜੈਸ਼-ਏ-ਉਲ-ਹਿੰਦ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਜ਼ਰਾਈਲ ਦੇ ਦੂਤਾਵਾਸ ਨੇੜੇ ਧਮਾਕਾ ਕੀਤਾ ਹੈ। ਧਮਾਕੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਜੈਸ਼-ਏ-ਉਲ-ਹਿੰਦ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਉਸ ਨੂੰ ਇਸ ਗੱਲ ’ਤੇ ਮਾਣ ਹੈ ਅਤੇ ਭਵਿੱਖ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਵੱਡੇ ਧਮਾਕੇ ਹੋਣਗੇ। ਸਪੈਸ਼ਲ ਸੈੱਲ ਇਸ ਬਾਰੇ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਦੇ ਦਾਅਵਿਆਂ ਵਿੱਚ ਸੱਚਾਈ ਹੈ ਜਾਂ ਇਹ ਸਿਰਫ਼ ਗੁਮਰਾਹ ਕਰਨ ਲਈ ਹੀ ਫੈਲਾਇਆ ਜਾ ਰਿਹਾ ਹੈ।
ਵਿਸ਼ੇਸ਼ ਸੈੱਲ ਜਾਂਚ ਵਿੱਚ ਜੁਟਿਆ
ਵਿਸ਼ੇਸ਼ ਸੈੱਲ ਦੇ ਸੂਤਰਾਂ ਅਨੁਸਾਰ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜੈਸ਼-ਏ-ਉਲ-ਹਿੰਦ ਨਾਮ ਦੀ ਇੱਕ ਸੰਸਥਾ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਧਮਾਕਾ ਕੀਤਾ ਹੈ। ਉਸ ਨੂੰ ਇਸ ਗੱਲ 'ਤੇ ਮਾਣ ਹੈ।