ਪੰਜਾਬ

punjab

ETV Bharat / bharat

ਪਠਾਨਕੋਟ ਸਣੇ ਜੰਮੂ-ਕਸ਼ਮੀਰ ਦੇ ਏਅਰਬੇਸਾਂ 'ਤੇ ਫਿਦਾਈਨ ਹਮਲੇ ਦੀ ਚੇਤਾਵਨੀ, ਔਰੰਜ ਅਲਰਟ ਜਾਰੀ - pak news update

ਖੁਫੀਆ ਏਜੰਸੀਆਂ ਨੇ ਜੰਮੂ-ਕਸ਼ਮੀਰ ਅਤੇ ਇਸ ਦੇ ਆਲੇ-ਦੁਆਲੇ ਦੇ ਹਵਾਈ ਫੌਜ ਦੇ ਠਿਕਾਣਿਆਂ ‘ਤੇ ਅੱਤਵਾਦੀ ਹਮਲੇ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਬਾਅਦ ਔਰੰਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਫ਼ੋਟੋ

By

Published : Sep 25, 2019, 12:10 PM IST

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਹਵਾਈ ਅੱਡਿਆਂ 'ਤੇ ਏਅਰਬੇਸਾਂ ਉੱਤੇ ਅੱਤਵਾਦੀ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਖੁਫੀਆ ਏਜੰਸੀਆਂ ਮੁਤਾਬਕ, ਜੈਸ਼-ਏ-ਮੁਹੰਮਦ ਦੇ 10 ਅੱਤਵਾਦੀਆਂ ਦਾ ਇੱਕ ਮੈਡਿਊਲ ਆਤਮਘਾਤੀ ਹਮਲੇ ਨੂੰ ਅੰਜਾਮ ਦੇ ਸਕਦਾ ਹੈ।

ਦੱਸ ਦੇਈਏ ਕਿ ਸ੍ਰੀ ਨਗਰ, ਜੰਮੂ, ਪਠਾਨਕੋਟ, ਅਵੰਤੀਪੋਰਾ, ਹਿੰਡਨ ਵਿੱਚ ਏਅਰਫੋਰਸ ਦੇ ਠਿਕਾਣਿਆਂ ਨੂੰ ਆਰੇਂਜ ਅਲਰਟ 'ਤੇ ਰੱਖਿਆ ਗਿਆ ਹੈ। ਸੀਨੀਅਰ ਅਧਿਕਾਰੀ ਖ਼ਤਰੇ ਨਾਲ ਨਜਿੱਠਣ ਲਈ ਸੁਰੱਖਿਆ ਪ੍ਰਬੰਧਾਂ ਦੀ 24x7 ਦੀ ਸਮੀਖਿਆ ਕਰ ਰਹੇ ਹਨ।

ਜੈਸ਼ ਅੱਤਵਾਦੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਅਲਰਟ ਵਿੱਚ ਕਿਹਾ ਗਿਆ ਸੀ ਕਿ ਜੈਸ਼-ਏ-ਮੁਹੰਮਦ ਦੇ 8-10 ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨਗੇ।

ਧੰਨਵਾਦ ANI

ਇਹ ਵੀ ਪੜ੍ਹੋ: ਪਾਕਿ ਸਮਰਥਿਤ ਅੱਤਵਾਦ 'ਤੇ ਟਰੰਪ ਨੇ ਕਿਹਾ: ਪੀ ਐਮ ਮੋਦੀ ਇਸ ਨਾਲ ਨਜਿੱਠ ਲੈਣਗੇ

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨ ਵਲੋਂ ਸਰਹੱਦ 'ਤੇ ਜੰਗਬੰਦੀ ਦਾ ਲਗਾਤਾਰ ਉਲੰਘਣ ਅਤੇ ਘੁਸਪੈਠ ਕਰਨ ਦੀਆਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਦਾ ਭਾਰਤੀ ਫੌਜ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ।

ABOUT THE AUTHOR

...view details