ਪੰਜਾਬ

punjab

ETV Bharat / bharat

ਜੈਪੁਰ ਪੁਲਿਸ ਨੇ ਇੱਕ ਅਪਾਰਟਮੈਂਟ ਵਿੱਚ ਛਾਪੇਮਾਰੀ ਕਰ ਜ਼ਬਤ ਕੀਤੀ ਕਰੋੜਾਂ ਦੀ ਰਾਸ਼ੀ - ਲੈਪਟਾਪ

ਜੈਪੁਰ ਪੁਲਿਸ ਨੇ ਸ਼ਹਿਰ ਦੇ ਇੱਕ ਅਪਾਰਟਮੈਂਟ ਵਿੱਚ ਛਾਪੇਮਾਰੀ ਕਰ ਕੇ ਇਕ ਕਰੋੜਾਂ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਪ੍ਰਤਾਪਨਗਰ ਪੁਲਿਸ ਥਾਣਾ ਇੰਚਾਰਜ ਸੰਜੇ ਸ਼ਰਮਾ ਨੂੰ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅਪਾਰਟਮੈਂਟ ਵਿੱਚ ਛਾਪਾ ਮਾਰਿਆ ਗਿਆ ਸੀ।

ਫ਼ੋਟੋ

By

Published : Jul 28, 2019, 9:05 AM IST

ਜੈਪੁਰ: ਸ਼ਹਿਰ ਦੇ ਸੋੜਾਲਾ ਸਥਿਤ ਇਕ ਅਪਾਰਟਮੈਂਟ 'ਚ ਰੇਡ ਕੀਤੀ ਗਈ, ਇਸ ਦੌਰਾਨ ਅਮਿਤ ਜੈਨ ਨਾਂ ਦੇ ਹਵਾਲਾ ਕਾਰੋਬਾਰੀ ਕੋਲੋ 2 ਕਰੋੜ 61 ਲੱਖ 93 ਹਜ਼ਾਰ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਕਰੀਬ ਸੌ ਕਰੋੜ ਰੁਪਏ ਦਾ ਹਿਸਾਬ ਮਿਲਿਆ ਹੈ ਜਿਸ ਨੂੰ ਪੁਲਿਸ ਨੇ ਰਿਮਾਂਡ 'ਤੇ ਲੈ ਲਿਆ ਹੈ।

ਜਾਣਕਾਰੀ ਅਨੂਸਾਰ ਅਮਿਤ ਜੈਨ ਅੰਤਰਰਾਸ਼ਟਰੀ ਪੱਧਰ ਦੇ ਹਵਾਲਾ ਕਾਰੋਬਾਰੀਆਂ ਨਾਲ ਜੁੜਿਆ ਹੋਇਆ ਹੈ। ਉਹ ਝੁੰਝਨੂੰ ਦਾ ਰਹਿਣ ਵਾਲਾ ਹੈ। ਇੱਥੇ ਲੈਂਡਮਾਰਕ ਅਪਾਰਟਮੈਂਟ 'ਚ ਉਸ ਨੇ ਫਲੈਟ ਖ਼ਰੀਦਿਆ ਹੋਇਆ ਹੈ ਜਿੱਥੋਂ ਲੈਪਟਾਪ ਅਤੇ ਇੰਟਰਨੈੱਟ ਦੇ ਜ਼ਰੀਏ ਦੂਜੇ ਸੂਬਿਆਂ ਅਤੇ ਦੇਸ਼ਾਂ 'ਚ ਹਵਾਲਾ ਕਾਰੋਬਾਰ ਕਰਦਾ ਹੈ। ਪ੍ਰਤਾਪਨਗਰ ਪੁਲਿਸ ਥਾਣਾ ਇੰਚਾਰਜ ਸੰਜੇ ਸ਼ਰਮਾ ਨੂੰ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅਪਾਰਟਮੈਂਟ ਵਿੱਚ ਛਾਪਾ ਮਾਰਿਆ ਗਿਆ ਜਿਸ ਦੌਰਾਨ ਹਵਾਲਾ ਦੀ ਰਾਸ਼ੀ ਬਰਾਮਦ ਕੀਤੀ ਗਈ।

ABOUT THE AUTHOR

...view details