ਜੈਪੁਰ ਬਣਿਆ ਵਿਸ਼ਵ ਦਾ ਵਿਰਾਸਤੀ ਸ਼ਹਿਰ - global heritage
ਜੈਪੁਰ ਯੂਨੈਸਕੋ ਦੀ ਆਲਮ ਵਿਰਾਸਤੀ ਥਾਂਵਾਂ ਦੀ ਸੂਚੀ 'ਚ ਸ਼ਾਮਿਲ ਹੋ ਗਿਆ ਹੈ ਇਹ ਫੈ਼ਸਲਾ ਬਾਕੂ(ਅਜ਼ਰਬੈਜਾਨ) 'ਚ ਯੂਨੈਸਕੋ ਦੀ 30 ਜੂਨ ਤੋਂ 10 ਜੁਲਾਈ ਤਕ ਚੱਲਣ ਵਾਲੀ ਬੈਠਕ 'ਚ ਲਿਆ ਹੈ।
ਨਵੀ ਦਿੱਲੀ: ਰਾਜਸਥਾਨ ਦੀ ਰਾਜਧਾਨੀ ਜੈਪੁਰ ਯੂਨੈਸਕੋ ਦੀ ਆਲਮੀ ਵਿਰਾਸਤੀ ਥਾਂਵਾਂ ਦੀ ਸੂਚੀ 'ਚ ਸ਼ਾਮਿਲ ਹੋ ਗਿਆ ਹੈ। ਜੈਪੁਰ ਨੂੰ ਸਨਿਚਰਵਾਰ ਨੂੰ ਇਹ ਖਾਸ ਪਛਾਣ ਮਿਲੀ ਹੈ ਇਹ ਫੈ਼ਸਲਾ ਬਾਕੂ (ਅਜ਼ਰਬੈਜਾਨ) 'ਚ ਯੂਨੈਸਕੋ ਦੀ 30 ਜੂਨ ਤੋਂ 10 ਜੁਲਾਈ ਤਕ ਚੱਲਣ ਵਾਲੀ ਬੈਠਕ 'ਚ ਲਿਆ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੈਪੁਰ ਨੂੰ ਗਲੋਬਲ ਹੈਰੀਟੇਜ ਦੀ ਲਿਸਟ 'ਚ ਸ਼ਾਮਿਲ ਕਰਨ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, "ਜੈਪੁਰ ਸੱਭਿਆਚਾਰ ਅਤੇ ਬਹਾਦਰੀ ਨਾਲ ਜੁੜਿਆ ਸ਼ਹਿਰ ਹੈ। ਮੈਨੂੰ ਖੁਸ਼ੀ ਹੈ ਕਿ ਯੂਨੈਸਕੋ ਨੇ ਜੈਪੁਰ ਨੂੰ ਆਲਮੀ ਵਿਰਾਸਤ ਥਾਂ ਦੇ ਤੌਰ 'ਤੇ ਚੁਣਿਆ ਹੈ।